ਨਵੀਂ ਦਿੱਲੀ, 3 ਅਕਤੂਬਰ (ਏਜੰਸੀ) – ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਅੱਜ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ। ਹਿਮਾਚਲ ਵਿੱਚ ਵੋਟਾਂ 4 ਨਵੰਬਰ ਅਤੇ ਗੁਜਰਾਤ ਵਿੱਚ ਵੋਟਾਂ ਦੋ ਪੜਾਵਾਂ ਅਧੀਨ 13 ਅਤੇ 17 ਦਸੰਬਰ ਨੂੰ ਪੈਣਗੀਆਂ। ਇਨ੍ਹਾਂ ਦੋਨਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ 20 ਦਸੰਬਰ ਨੂੰ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਵੋਟਾਂ ਦੀਆਂ ਤਾਰੀਖ਼ਾਂ ਦਾ….. ਐਲਾਨ ਕਰਦਿਆਂ ਕਿਹਾ ਕਿ ਇਨ੍ਹਾਂ ਦੋਨਾਂ ਸੂਬਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਹਿਮਾਚਲ ਵਿੱਚ ਅਧਿਸੂਚਨਾ 10 ਅਕਤੂਬਰ ਨੂੰ ਜਾਰੀ ਹੋਵੇਗੀ।
ਦੱਸਣਯੋਗ ਹੈ ਕਿ ਇਸ ਵਾਰ ਗੁਜਰਾਤ ਉੱਤੇ ਸਭ ਦੀਆਂ ਨਜ਼ਰਾਂ ਹਨ। ਇਥੇ ਲਗਭਗ 3.78 ਕਰੋੜ ਵੋਟਰ ਹਨ, ਜਦੋਂ ਕਿ ਹਿਮਾਚਲ ਵਿੱਚ 46.16 ਲੱਖ ਵੋਟਰ ਹਨ। ਗੁਜਰਾਤ ਵਿੱਚ ਵੋਟਾਂ ਪਾਉਣ ਲਈ 44,496 ਪੋਲਿੰਗ ਬੂਥ ਬਣਾਏ ਜਾਣਗੇ, ਜਦੋਂ ਕਿ ਹਿਮਾਚਲ ਵਿੱਚ 7252 ਪੋਲਿੰਗ ਬੂਥ ਬਣਾਏ ਜਾਣਗੇ।
ਗੁਜਰਾਤ ਵਿੱਚ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਹਨ, ਜਦੋਂ ਕਿ ਹਿਮਾਚਲ ਵਿੱਚ ਵਿਧਾਨ ਸਭਾ ਦੀਆਂ 68 ਸੀਟਾਂ ਹਨ। ਗੁਜਰਾਤ ਦੀਆਂ 182 ਸੀਟਾਂ ਵਿਚੋਂ 13 ਅਨੁਸੂਚਿਤ ਜਾਤੀ ਤੇ 27 ਸੀਟਾਂ ਅਨੁਸੂਚਿਤ ਜਨ ਜਾਤੀ ਲਈ ਰਾਖਵੀਂਆਂ ਹਨ। ਹਿਮਾਚਲ ਵਿੱਚ ਅਨੁਸੂਚਿਤ ਜਾਤੀ ਲਈ 17 ਸੀਟਾਂ ਰਾਖਵੀਂਆਂ ਰੱਖੀਆਂ ਗਈਆਂ ਹਨ।
Indian News ਹਿਮਾਚਲ ‘ਚ 4 ਨਵੰਬਰ, ਗੁਜਰਾਤ ‘ਚ 13 ਤੇ 17 ਦਸੰਬਰ ਨੂੰ ਹੋਣਗੀਆਂ...