ਨਵੀਂ ਦਿੱਲੀ – ਪਾਸਪੋਰਟ ਹਾਸਿਲ ਕਰਨ ਵਾਸਤੇ ਖ਼ੱਜਲ-ਖੁਆਰੀ ਝੱਲਣ ਵਾਲਿਆਂ ਲਈ ਹੁਣ ਖੁਸ਼ੀ ਦੀ ਖ਼ਬਰ ਹੈ ਕਿ ਇੱਥੇ ਵਿਦੇਸ਼ ਮੰਤਰਾਲਾ ਨਾਲ ਮਿਲ ਕੇ ਦੇਸ਼ ਦੀ ਸਭ ਤੋਂ ਵੱਡੀ ਸਾਫਟਵੇਅਰ ਬਰਾਮਦ ਕੰਪਨੀ ਟਾਟਾ ਕੰਸਲਟੈਂਸੀ (ਟੀ. ਐਸ. ਏ) ਨੇ ਅਰਜ਼ੀਆਂ ਲੈਣ ਅਤੇ ਨਿਕਾਸ ਸੇਵਾ ਕੇਂਦਰ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਸਿਰਫ਼ 3 ਕੰਮ ਕਰਨ ਵਾਲੇ ਦਿਨਾਂ ਦੇ ਅੰਦਰ ਨਵੇਂ ਪਾਸਪੋਰਟ ਜਾਰੀ ਕਰ ਦਿੱਤੇ ਜਾਂਦੇ ਹਨ। ਕੰਪਨੀ ਨੇ ਪਾਇਲਟ ਯੋਜਨਾ ਦੇ ਤਹਿਤ ਬੇਂਗਲੂਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਵਿੱਚ ਪੁਲਸ ਜਾਂਚ ਹੋਣ ਤੋਂ ਬਾਅਦ ਨਵਾਂ ਪਾਸਪੋਰਟ 3 ਕੰਮ ਵਾਲੇ ਦਿਨਾਂ ਅੰਦਰ ਜਾਰੀ ਕਰ ਦਿੱਤਾ ਜਾਂਦਾ ਹੈ। ਕੰਪਨੀ ਵਲੋਂ ਐਨ. ਚੰਦਰਸ਼ੇਖਰ ਨੇ ਕਿਹਾ ਕਿ ਪਾਸਪੋਰਟ ਸੇਵਾ ਵਰਗੀ ਈ-ਗਵਰਨੈਂਸ ਪਰੀਯੋਜਨਾਵਾਂ ਤਕਨੀਕ ਆਧਾਰਤ ਵਿਸ਼ਵ ਪੱਧਰੀ ਸੇਵਾਵਾਂ ਦੇਸ਼ ਦੀ ਨਾਗਰਿਕਤਾ ਹਾਸਿਲ ਕਰਵਾਉਣ ਵਿੱਚ ਹਿੱਸੇਦਾਰੀ ਨੂੰ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਾਕੀ ਦੇ ਸੇਵਾ ਕੇਂਦਰ ਵੀ ਇਸ ਸਾਲ ਅਪ੍ਰੈਲ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ। ਜ਼ਿਕਰਯੋਗ ਹੈ ਕਿ ਟੀ. ਐਸ. ਏ 1 ਸਾਲ ਇਨ੍ਹਾਂ ਕੇਂਦਰਾਂ ਦਾ ਰੱਖ-ਰੱਖਾਵ ਕਰੇਗੀ।
Indian News ਹੁਣ 3 ਦਿਨਾਂ ‘ਚ ਮਿਲੇਗਾ ਭਾਰਤੀ ਪਾਸਪੋਰਟ