ਟੋਕੀਓ, 27 ਜੁਲਾਈ – 26 ਜੁਲਾਈ ਨੂੰ ਫਕਾਟਾਨੀ ਅਥਲੀਟ ਹੈਡਨ ਵਾਈਲਡ ਨੇ ਪੁਰਸ਼ਾਂ ਦੇ ਟ੍ਰਾਈਥਲਨ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਨਿਊਜ਼ੀਲੈਂਡ ਨੂੰ ਟੋਕੀਓ ਉਲੰਪਿਕ 2020 ਦਾ ਪਹਿਲਾ ਤਗਮਾ ਦਵਾਇਆ ਹੈ। ਜਦੋਂ ਕਿ ਨਾਰਵੇ ਦੇ ਕ੍ਰਿਸਟੀਅਨ ਬਲੂਮੈਨਫੈਲਟ ਨੇ ਸੋਨੇ ਅਤੇ ਬ੍ਰਿਟੇਨ ਦੇ ਐਲੈਕਸ ਯੇ ਨੇ ਚਾਂਦੀ ਦਾ ਤਗਮਾ ਜਿੱਤਿਆ।
ਹੈਡਨ ਵਾਈਲਡ ਓਪਨਿੰਗ ਸਵਿਮਿੰਗ ਲੈਗ ਤੋਂ ਬਾਅਦ 37ਵੇਂ ਨੰਬਰ ‘ਤੇ ਸੀ ਪਰ ਸਾਈਕਲ ‘ਤੇ ਗਰਾਊਂਡ ਬਣਾਈ ਅਤੇ ਚੋਟੀ ਦੇ 10 ਵਿੱਚ ਅੰਤਮ ਦੌੜ ਦੀ ਸ਼ੁਰੂਆਤ ਕੀਤੀ। ਉਜ ਜਲਦੀ ਹੀ ਚੋਟੀ ਦੇ ਤਿੰਨ ਵਿੱਚ ਦਾਖਲ ਹੋ ਗਿਆ।
23 ਸਾਲਾ ਅਥਲੀਟ ਹੈਡਨ ਵਾਈਲਡ ਦਾ ਟ੍ਰਾਈਥਲਨ ਵਿੱਚ ਪਹਿਲਾ ਉਲੰਪਿਕ ਤਗਮਾ ਹੈ। ਵਾਈਲਡ ਦੀ ਸ਼ਾਨਦਾਰ ਦੌੜ ਨੇ ਉਸ ਨੂੰ ਖੇਡ ਵਿੱਚ ਨਿਊਜ਼ੀਲੈਂਡ ਦੀ ਚੰਗੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਹਾਮੀਸ਼ ਕਾਰਟਰ (ਐਥਨਜ਼ ਵਿੱਚ ਸੋਨਾ) ਅਤੇ ਬੇਵਨ ਡੌਕਰਟੀ (ਐਥਨਜ਼ ਵਿੱਚ ਚਾਂਦੀ, ਬੀਜ਼ਿੰਗ 2008 ਵਿੱਚ ਕਾਂਸੀ ਦਾ ਤਗਮਾ) ਦੇ ਬਾਅਦ ਉਲੰਪਿਕ ਤਗਮਾ ਜਿੱਤਣ ਵਾਲਾ ਤੀਜਾ ਨਿਊਜ਼ੀਲੈਂਡਰ ਖਿਡਾਰੀ ਬਣ ਗਿਆ ਹੈ।
ਅਥਲੀਟ ਹੈਡਨ ਵਾਈਲਡ ਨੇ ਕਾਂਸੇ ਦਾ ਤਗਮਾ ਆਪਣੇ ਪਿਤਾ ਨੂੰ ਸਮਰਪਿਤ ਕੀਤਾ, ਜਿਨ੍ਹਾਂ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ। ਵਾਈਲਡ ਦਾ ਸਾਥੀ ਨਿਊਜ਼ੀਲੈਂਡ ਖਿਡਾਰੀ ਟੇਲਰ ਰੀਡ ਵੀ ਦੌੜ ਦੀ ਸ਼ੁਰੂਆਤ ਵਿੱਚ ਚੋਟੀ ਦੇ 10 ਖਿਡਾਰੀਆਂ ਵਿੱਚ ਸੀ, ਆਖ਼ਰਕਾਰ ਉਹ 18ਵੇਂ ਸਥਾਨ ‘ਤੇ ਰਿਹਾ।
Home Page ਹੈਡਨ ਵਾਈਲਡ ਨੇ ਉਲੰਪਿਕ ‘ਚ ਪੁਰਸ਼ਾਂ ਦੇ ਟ੍ਰਾਈਥਲਨ ਵਿੱਚ ਨਿਊਜ਼ੀਲੈਂਡ ਲਈ ਪਹਿਲਾ...