ਸਿਓਲ, 30 ਅਕਤੂਬਰ – ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ‘ਹੈਲੋਵੀਨ’ ਦੌਰਾਨ ਭੀੜ ਦੇ ਤੰਗ ਗਲੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਸਮੇਂ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 153 ਹੋ ਗਈ ਹੈ, ਜਦੋਂ ਕਿ 82 ਹੋਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਐਮਰਜੰਸੀ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਰਾਜਧਾਨੀ ਦੇ ਇਟੇਵਨ ਜ਼ਿਲ੍ਹੇ ਵਿਚ ਭਗਦੜ ਤੋਂ ਬਾਅਦ ਸੜਕਾਂ ‘ਤੇ ਪਏ ਲੋਕਾਂ ਨੂੰ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ। ਮਰਨ ਵਾਲੇ ਅਤੇ ਜ਼ਖਮੀਆਂ ਵਿਚ ਜ਼ਿਆਦਾਤਰ 20 ਸਾਲ ਦੇ ਨੌਜਵਾਨ ਅਤੇ ਮੁਟਿਆਰਾਂ ਹਨ। ਮਰਨ ਵਾਲਿਆਂ ’ਚ 19 ਵਿਦੇਸ਼ੀ ਵੀ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
Home Page ਹੈਲੋਵੀਨ ਹਦਸਾ : ਦੱਖਣੀ ਕੋਰੀਆ ’ਚ ਹੈਲੋਵੀਨ ਦੌਰਾਨ ਭਗਦੜ, 153 ਮੌਤਾਂ ਤੇ...