ਹੋਮਿਓਪੈਥੀ ਡਾ. ਪ੍ਰੀਤ ਵੱਲੋਂ ਲਿਟਲ ਇੰਡੀਆ ਸੰਸਥਾ ਦੇ ਸਹਿਯੋਗ ਨਾਲ 5 ਜੁਲਾਈ ਨੂੰ ਪਾਪਾਟੋਏਟੋਏ ਲਾਇਬ੍ਰੇਰੀ ਵਿਖੇ ਮੁਫ਼ਤ ਚੈੱਕਅਪ ਕੈਂਪ

‘ਹੋਪ ਐਨ ਹੈਲਪ ਚੈਰੀਟੇਬਲ ਟਰੱਸਟ’ ਵੱਲੋਂ ਮੁਫ਼ਤ ਲਾਈਟ ਰਿਫਰੈਸ਼ਮੈਂਟ ਅਤੇ ਆਰਟੀਫਿਸ਼ੀਅਲ ਜਵੈੱਲਰੀ
ਆਕਲੈਂਡ, 22 ਜੂਨ – ਹੋਮਿਓਪੈਥੀ ਡਾ. ਪ੍ਰੀਤ (ਯੂਨੀਵਰਸਲ ਹੋਮਿਓਪੈਥੀ, ਪਾਪਾਟੋਏਟੋਏ) ਵੱਲੋਂ ਲਿਟਲ ਇੰਡੀਆ ਸੰਸਥਾ ਦੇ ਸਹਿਯੋਗ ਨਾਲ 5 ਜੁਲਾਈ ਦਿਨ ਬੁੱਧਵਾਰ ਨੂੰ ‘ਪਹਿਲਾ ਮੁਫ਼ਤ ਹੋਮਿਓਪੈਥੀ ਮੈਡੀਕਲ ਕੈਂਪ’ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪਾਪਾਟੋਏਟੋਏ ਲਾਇਬ੍ਰੇਰੀ, 30 ਵਾਲਸ ਰੋਡ, ਪਾਪਾਟੋਏਟੋਏ ਵਿਖੇ ਲਗਾਇਆ ਜਾ ਰਿਹਾ ਹੈ। ਜਿੱਥੇ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕਰਨ ਦੇ ਨਾਲ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਇਸ ਮੌਕੇ ਮੈਡੀਕਲ ਕਰਵਾਉਣ ਆਉਣ ਵਾਲਿਆਂ ਨੂੰ ‘ਹੋਪ ਐਨ ਹੈਲਪ ਚੈਰੀਟੇਬਲ ਟਰੱਸਟ’ ਵੱਲੋਂ ਮੁਫ਼ਤ ਲਾਈਟ ਰਿਫਰੈਸ਼ਮੈਂਟ ਅਤੇ ਆਰਟੀਫਿਸ਼ੀਅਲ ਜਵੈੱਲਰੀ ਵੀ ਦਿੱਤੀ ਜਾਏਗੀ।
ਤੁਸੀਂ ਹੋਮਿਓਪੈਥੀ ਮੈਡੀਕਲ ਕੈਂਪ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਡਾ. ਪ੍ਰੀਤ ਨਾਲ 021 125 6356 ਅਤੇ ਕਰਨੈਲ ਸਿੰਘ ਨਾਲ 021 955 604 ਉੱਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ।