‘ਹੋਪ ਐਨ ਹੈਲਪ ਚੈਰੀਟੇਬਲ ਟਰੱਸਟ’ ਵੱਲੋਂ ਮੁਫ਼ਤ ਲਾਈਟ ਰਿਫਰੈਸ਼ਮੈਂਟ ਅਤੇ ਆਰਟੀਫਿਸ਼ੀਅਲ ਜਵੈੱਲਰੀ ਦਿੱਤੀ ਗਈ
ਆਕਲੈਂਡ, 6 ਜੁਲਾਈ – ਹੋਮਿਓਪੈਥੀ ਡਾ. ਪ੍ਰੀਤ (ਯੂਨੀਵਰਸਲ ਹੋਮਿਓਪੈਥੀ, ਪਾਪਾਟੋਏਟੋਏ) ਵੱਲੋਂ ਲਿਟਲ ਇੰਡੀਆ ਸੰਸਥਾ ਦੇ ਸਹਿਯੋਗ ਨਾਲ 5 ਜੁਲਾਈ ਦਿਨ ਬੁੱਧਵਾਰ ਨੂੰ ‘ਪਹਿਲਾ ਮੁਫ਼ਤ ਹੋਮਿਓਪੈਥੀ ਮੈਡੀਕਲ ਕੈਂਪ’ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪਾਪਾਟੋਏਟੋਏ ਲਾਇਬ੍ਰੇਰੀ, 30 ਵਾਲਸ ਰੋਡ, ਪਾਪਾਟੋਏਟੋਏ ਵਿਖੇ ਲਗਾਇਆ ਗਿਆ। ਇਸ ਹੋਮਿਓਪੈਥੀ ਮੈਡੀਕਲ ਕੈਂਪ ਦੌਰਾਨ ਡਾ. ਪ੍ਰੀਤ ਵੱਲੋਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕਰਨ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਗਈਆਂ।
ਪਹਿਲਾ ਮੁਫ਼ਤ ਹੋਮਿਓਪੈਥੀ ਮੈਡੀਕਲ ਕੈਂਪ ‘ਚ ਵੱਡੀ ਗਿਣਤੀ ‘ਚ ਪਹੁੰਚੇ ਹਰ ਭਾਈਚਾਰੇ ਦੇ ਲੋਕਾਂ ਨੇ ਜਿੱਥੇ ਆਪਣੀ-ਆਪਣੀ ਸਿਹਤ ਸਮੱਸਿਆ ਬਾਰੇ ਡਾ. ਪ੍ਰੀਤ ਨਾਲ ਗੱਲਬਾਤ ਕੀਤੇ ਉੱਥੇ ਹੀ ਡਾਕਟਰ ਸਾਹਿਬ ਨੇ ਮਰੀਜ਼ਾਂ ਦੀ ਬਿਮਾਰੀ ਦੇ ਨਿਵਾਰਨ ਲਈ ਦਵਾਈਆਂ ਵੀ ਦਿੱਤੀਆਂ। ਇਹ ਹੋਮਿਓਪੈਥੀ ਮੈਡੀਕਲ ਕੈਂਪ ਆਪਣੇ ਨਿਰਧਾਰਿਤ ਸਮੇਂ ਦੁਪਹਿਰ 1 ਵਜੇ ਤੱਕ ਸਮਾਪਤ ਹੋਣਾ ਸੀ ਪਰ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ 2.00 ਵਜੇ ਦੇ ਲਗਭਗ ਸਮਾਪਤ ਕੀਤਾ ਗਿਆ। ਇਸ ਮੈਡੀਕਲ ਕੈਂਪ ਲਗਾਉਣ ਲਈ ਪਾਪਾਟੋਏਟੋਏ ਲਾਇਬ੍ਰੇਰੀ ਦੇ ਸਟਾਫ਼ ਦਾ ਬਹੁਤ ਸਹਿਯੋਗ ਰਿਹਾ, ਜਿਨ੍ਹਾਂ ਕੈਂਪ ਦੇ ਸਮਾਂ ਸੀਮਾ ਨੂੰ ਵਧਾਉਣ ‘ਚ ਮਦਦ ਕੀਤੀ। ਹੋਮਿਓਪੈਥੀ ਡਾ. ਪ੍ਰੀਤ (ਯੂਨੀਵਰਸਲ ਹੋਮਿਓਪੈਥੀ, ਪਾਪਾਟੋਏਟੋਏ), ਲਿਟਲ ਇੰਡੀਆ ਸੰਸਥਾ ਅਤੇ ਹੋਪ ਐਨ ਹੈਲਪ ਚੈਰੀਟੇਬਲ ਟਰੱਸਟ’ ਵੱਲੋਂ ਪਾਪਾਟੋਏਟੋਏ ਲਾਇਬ੍ਰੇਰੀ ਦੇ ਸਟਾਫ਼ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੈਡੀਕਲ ਚੈੱਕਅਪ ਕਰਵਾਉਣ ਆਉਣ ਵਾਲਿਆਂ ਨੂੰ ‘ਹੋਪ ਐਨ ਹੈਲਪ ਚੈਰੀਟੇਬਲ ਟਰੱਸਟ’ ਵੱਲੋਂ ਮੁਫ਼ਤ ਲਾਈਟ ਰਿਫਰੈਸ਼ਮੈਂਟ ਅਤੇ ਆਰਟੀਫਿਸ਼ੀਅਲ ਜਵੈੱਲਰੀ ਵੀ ਦਿੱਤੀ ਗਈ।
Home Page ਹੋਮਿਓਪੈਥੀ ਡਾ. ਪ੍ਰੀਤ ਵੱਲੋਂ ਪਾਪਾਟੋਏਟੋਏ ਲਾਇਬ੍ਰੇਰੀ ਵਿਖੇ ਪਹਿਲਾ ਮੁਫ਼ਤ ਹੋਮਿਓਪੈਥੀ ਮੈਡੀਕਲ ਚੈੱਕਅਪ...