ਆਕਲੈਂਡ, 20 ਮਈ – ਦੇਸ਼ ਦੇ ਨਾਰਥ ਆਈਲੈਂਡ ਵਿੱਚ ਹੋਏ ਖ਼ਰਾਬ ਮੌਸਮ ਨੇ ਬਹੁਤ ਨੁਕਸਾਨ ਕੀਤਾ ਦੱਸਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਿਕ ਨਾਰਥ ਆਈਲੈਂਡ ਦੇ ਕਈ ਇਲਾਕਿਆਂ ਵਿੱਚ ਤੁਫ਼ਾਨੀ ਹਵਾਵਾਂ, ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ।
ਕੈਮਬ੍ਰਿਜ ਵਿੱਚ ਇੱਕ ਔਰਤ ਜੋ ਕਿ ਨਾਰਥ ਆਈਲੈਂਡ ਵਿੱਚ ਖ਼ਰਾਬ ਮੌਸਮ ਦੇ ਕਾਰਣ ਇੱਕ ਦਰਖ਼ਤ ਦੇ ਹੇਠਾਂ ਫਸ ਗਈ ਸੀ, ਉਸ ਦੀ ਮੌਤ ਹੋ ਗਈ ਹੈ। ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਕੈਮਬ੍ਰਿਜ ਵਿੱਚ ਇੱਕ ਦਰੱਖਤ ਦੇ ਡਿੱਗਣ ਕਾਰਣ ਉਸ ਵਿੱਚ ਫਸਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਔਰਤ ਦੀ ਮੌਤ ਹੋ ਗਈ ਸੀ। ਵਿਕਟੋਰੀਆ, ਕੁਈਨ, ਹਾਲ, ਵਿਲਸਨ ਅਤੇ ਡਿਕ ਸਟ੍ਰੀਟਸ ਦੇ ਸਥਾਨਕ ਅਤੇ ਨਿਵਾਸੀਆਂ ਨੇ ਖੇਤਰ ਵਿੱਚ ਛੋਟੇ ਟੋਰਨੇਡੋ ਦੇਖੇ ਜਾਣ ਦੀ ਸੂਚਨਾ ਦਿੱਤੀ।
ਲੇਵਿਨ ‘ਚ ਆਏ ਟੋਰਨੇਡੋ ਕਾਰਣ ਘਰਾਂ ਤੇ ਦਰਖ਼ਤਾਂ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਇਹ ਟੋਰਨੇਡੋ ਸਵੇਰੇ 6.30 ਵਜੇ ਦੇ ਲਗਭਗ ਆਇਆ।
ਖ਼ਰਾਬ ਮੌਸਮ ਕਾਰਣ ਬੰਦ ਕੀਤੇ ਆਕਲੈਂਡ ਹਾਰਬਰ ਬ੍ਰਿਜ ਨੂੰ ਮੁੜ ਤੋਂ ਖੋਲ੍ਹਿਆ ਗਿਆ ਹੈ ਕਿਉਂਕਿ ਤੇਜ਼ ਹਵਾ ਦੇ ਡਰ ਕਾਰਣ ਸਾਰੀਆਂ ਲੇਨਾਂ ਨੂੰ ਕੁੱਝ ਸਮੇਂ ਲਈ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ। ਵਾਕਾ ਕੋਟਾਹੀ ਨੇ ਆਕਲੈਂਡ ਵਾਸੀਆਂ ਨੂੰ 95km/h ਤੋਂ ਵੱਧ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਨਾਲ ਵੈੱਸਟ ਆਕਲੈਂਡ ਰਾਹੀਂ ਰਾਜ ਮਾਰਗ 16 ਦੀ ਵਰਤੋਂ ਕਰਨ ਜਾਂ ਯਾਤਰਾ ਵਿੱਚ ਦੇਰੀ ਕਰਨ ਦੀ ਚੇਤਾਵਨੀ ਦਿੱਤੀ ਹੈ।
ਹਾਰਬਰ ਬ੍ਰਿਜ ਨੂੰ ਸਾਵਧਾਨੀ ਵਜੋਂ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਕੁੱਝ ਲੇਨਾਂ ਸਵੇਰੇ 10.19 ਵਜੇ ਦੁਬਾਰਾ ਖੁੱਲ੍ਹੀਆਂ। ਸਾਰੀਆਂ ਲੇਨਾਂ 10.26m ‘ਤੇ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ।
MetSerivce ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਨਾਰਥ ਆਈਲੈਂਡ ਅਤੇ ਸਾਊਥ ਆਈਲੈਂਡ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੇਜ਼ ਹਵਾ ਦੇ ਨਾਲ ਅੱਜ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਅਤੇ ਹਫ਼ਤੇ ਦੇ ਅੰਤ ਵਿੱਚ ਤੇਜ਼ ਹਨੇਰੀ ਦੀ ਸੰਭਵ ਹੈ। ਅੱਜ ਅਤੇ ਹਫ਼ਤੇ ਦੇ ਅੰਤ ਵਿੱਚ ਜ਼ਿਆਦਾਤਰ ਸਾਊਥ ਆਈਲੈਂਡ ਦੇ ਨਾਲ-ਨਾਲ ਲੋਅਰ ਅਤੇ ਸੈਂਟਰਲ ਨਾਰਥ ਆਈਲੈਂਡ ਦੇ ਕੁੱਝ ਹਿੱਸਿਆਂ ਵਿੱਚ ਬਰਫ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
MetSerivce ਨੇ ਅਗਲੇ ਦਿਨਾਂ ਲਈ ਕ੍ਰਾਊਨ ਰੇਂਜ ਰੋਡ, ਮਿਲਫੋਰਡ ਰੋਡ, ਡੈਜਰਟ ਰੋਡ, ਲੂਈਸ ਪਾਸ ਅਤੇ ਆਰਥਰਸ ਪਾਸ ਲਈ ਸੜਕੀ ਬਰਫ਼ਬਾਰੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ। ਇਸ ਨਾਲ ਤਾਪਮਾਨ ਹੇਠਾਂ ਰਹਿਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।
Home Page ਖ਼ਰਾਬ ਮੌਸਮ: ਨਾਰਥ ਆਈਲੈਂਡ ਵਿੱਚ ਮੌਸਮ ਖ਼ਰਾਬ, ਨਾਰਥ ਪੇੜ ਥੱਲੇ ਦੱਬਣ ਨਾਲ...