ਅੰਮ੍ਰਿਤਸਰ, 6 ਅਗਸਤ – 5 ਅਗਸਤ ਨੂੰ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਮੰਤਵ ਨਾਲ ਡੀਜੀਪੀ ਦਿਨਕਰ ਗੁਪਤਾ ਨੇ ਦੋ ਵਿਸ਼ੇਸ਼ ਜਾਂਚ ਟੀਮਾਂ (ਐੱਸਆਈਟੀ) ਦੇ ਗਠਨ ਦਾ ਆਦੇਸ਼ ਦਿੱਤਾ ਹੈ। ਏਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਦੋਵੇਂ ਵਿਸ਼ੇਸ਼ ਜਾਂਚ ਟੀਮਾਂ ਦੀ ਨਿਗਰਾਨੀ ਕਰਨਗੇ। ਪੰਜਾਬ ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ ਪੰਜ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ ਤਰਨ ਤਾਰਨ ਵਿੱਚ 3, ਅੰਮ੍ਰਿਤਸਰ ਦਿਹਾਤੀ ਅਤੇ ਬਟਾਲਾ ਵਿੱਚ 1-1 ਐੱਫਆਈਆਰ ਦਰਜ ਕੀਤੀ ਗਈ ਹੈ। ਡੀਜੀਪੀ ਨੇ ਕਿਹਾ ਕਿ ਪਹਿਲੀ ਵਾਰ ਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਲਈ ਤਫਤੀਸ਼ੀ ਅਧਿਕਾਰੀ (ਆਈਓ) ਨਾਮਜ਼ਦ ਕੀਤਾ ਗਿਆ ਹੈ ਤਾਂ ਜੋ ਅਪਰਾਧੀ ਜਲਦੀ ਸਾਹਮਣੇ ਲਿਆਂਦੇ ਜਾ ਸਕਣ। ਉਨ੍ਹਾਂ ਕਿਹਾ ਕਿ ਡੀਆਈਜੀ (ਫਿਰੋਜ਼ਪੁਰ ਰੇਂਜ) ਹਰਦਿਆਲ ਸਿੰਘ ਮਾਨ ਤਰਨ ਤਾਰਨ ਵਿੱਚ ਦਰਜ ਮੁਕੱਦਮਿਆਂ ਦੀ ਜਾਂਚ ਲਈ ਐੱਸਆਈਟੀ ਦੀ ਅਗਵਾਈ ਕਰਨਗੇ ਜਦੋਂ ਕਿ ਆਈਜੀ (ਬਾਰਡਰ ਰੇਂਜ ਅੰਮ੍ਰਿਤਸਰ) ਸੁਰਿੰਦਰਪਾਲ ਸਿੰਘ ਪਰਮਾਰ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਐੱਸਆਈਟੀ ਦੀ ਨਿਗਰਾਨੀ ਕਰਨਗੇ। ਤਰਨ ਤਾਰਨ ਐੱਸਆਈਟੀ ਦੇ ਹੋਰ ਮੈਂਬਰਾਂ ਵਿੱਚ ਐੱਸਐੱਸਪੀ ਤਰਨ ਤਾਰਨ ਧਰੁਮਨ ਨਿੰਬਲੇ, ਐੱਸ.ਪੀ (ਜਾਂਚ) ਜਗਜੀਤ ਸਿੰਘ ਵਾਲੀਆ ਸ਼ਾਮਲ ਹਨ। ਐੱਸਐੱਸਪੀ ਅੰਮ੍ਰਿਤਸਰ (ਦਿਹਾਤੀ) ਧਰੁਵ ਦਹੀਆ, ਗੌਰਵ ਤੂਰਾ ਅਤੇ ਐੱਸਪੀ ਪੜਤਾਲਾਂ, ਅੰਮ੍ਰਿਤਸਰ ਦਿਹਾਤੀ ਥਾਣਾ ਤਰਸਿੱਕਾ ਲਈ ਜਾਂਚ ਅਧਿਕਾਰੀ ਨਾਮਜ਼ਦ ਕੀਤੇ ਗਏ ਹਨ ਜਦੋਂ ਕਿ ਐੱਸਐੱਸਪੀ ਬਟਾਲਾ ਰਛਪਾਲ ਸਿੰਘ, ਐੱਸਪੀ ਪੜਤਾਲਾਂ ਤੇਜਬੀਰ ਸਿੰਘ ਦੂਸਰੀ ਐੱਸਆਈਟੀ ਦੇ ਮੈਂਬਰ ਹਨ।
Home Page ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਦੋ ਵਿਸ਼ੇਸ਼ ਜਾਂਚ ਟੀਮਾਂ (ਐੱਸਆਈਟੀ) ਦੇ ਗਠਨ ਦਾ...