ਮੁੰਬਈ, 18 ਅਗਸਤ – 17 ਅਗਸਤ ਨੂੰ ‘ਮੁੰਬਈ ਮੇਰੀ ਜਾਨ”, ‘ਦ੍ਰਿਸ਼ਯਮ’ ਤੇ ‘ਮਦਾਰੀ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਮਕਬੂਲ ਫ਼ਿਲਮਸਾਜ਼ ਨਿਸ਼ੀਕਾਂਤ ਕਾਮਤ ਦੀ ਹੈਦਰਾਬਾਦ ਦੇ ਏਆਈਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਕਾਮਤ ਕ੍ਰਾਨਿਕ ਲੀਵਰ ਦੇ ਰੋਗ ਤੋਂ ਪੀੜਤ ਸੀ ਤੇ ਉਸ ਨੂੰ 31 ਜੁਲਾਈ ਨੂੰ ਪੀਲੀਆ ਅਤੇ ਪੇਟ ਦਰਦ ਦੀ ਸ਼ਿਕਾਇਤ ਦੇ ਕਰਕੇ ਹੈਦਰਾਬਾਦ ਦੇ ਗਾਚੀਬੋਲੀ ਵਿਚਲੇ ਏਆਈਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਬਾਅਦ ਦੁਪਹਿਰ ਹਾਲਤ ਵਿਗੜਨ ਮਗਰੋਂ ਫ਼ਿਲਮਸਾਜ਼ ਕਾਮਤ ਨੂੰ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਜਿੱਥੇ ਸ਼ਾਮ 4.30 ਵਜੇ ਦੇ ਕਰੀਬ ਉਸ ਨੇ ਆਖ਼ਰੀ ਸਾਹ ਲਿਆ।
ਡਾਇਰੈਕਟਰ ਨਿਸ਼ੀਕਾਂਤ ਕਾਮਤ ਨੇ ਸਾਲ 2005 ਵਿੱਚ ਮਰਾਠੀ ਫਿਲਮ ‘ਡੋਮਬੀਵਲੀ ਫਾਸਟ’ ਨਾਲ ਬਤੌਰ ਨਿਰਦੇਸ਼ਕ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਨਿਸ਼ੀਕਾਂਤ ਕਾਮਤ ਬਾਲੀਵੁੱਡ ਵਿੱਚ ਕਈ ਫ਼ਿਲਮਾਂ ਡਾਇਰੈਕਟ ਕਰਨ ਲਈ ਜਾਣੇ ਜਾਂਦੇ ਹਨ, ਜਿਸ ਵਿੱਚ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ‘ਦ੍ਰਿਸ਼ਯਮ’, ਇਰਫਾਨ ਖਾਨ ਦੀ ‘ਮਦਾਰੀ’, ਜਾਨ ਇਬਰਾਹੀਮ ਦੀ ‘ਫੋਰਸ’, ‘ਰੋਕੀ ਹੈਂਡਸਮ’ ਆਦਿ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਮਰਾਠੀ ਫ਼ਿਲਮਾਂ ਵੀ ਡਾਇਰੈਕਟ ਕੀਤੀਆਂ ਸਨ। ਇਹ ਹੀ ਨਹੀਂ ਉਸ ਫਿਲਮ ‘ਭਾਵੇਸ਼ ਜੋਸ਼ੀ’ ਵਿੱਚ ਅਦਾਕਾਰੀ ਵੀ ਕੀਤੀ ਅਤੇ ਜਾਨ ਇਬਰਾਹੀਮ ਦੀ ‘ਰੋਕੀ ਹੈਂਡਸਮ’ ਵਿੱਚ ਨੈਗੇਟਿਵ ਭੂਮਿਕਾ ਵਿੱਚ ਨਜ਼ਰ ਆਏ ਸਨ।
Bollywood News ਫ਼ਿਲਮਸਾਜ਼ ਨਿਸ਼ੀਕਾਂਤ ਕਾਮਤ ਦਾ ਦੇਹਾਂਤ