ਮੁੰਬਈ, 23 ਜੁਲਾਈ – ਬਾਲੀਵੁੱਡ ਫਿਲਮਸਾਜ਼ ਰਜਤ ਮੁਖਰਜੀ ਦਾ 19 ਜੁਲਾਈ ਨੂੰ ਜੈਪੁਰ ‘ਚ ਦੇਹਾਂਤ ਹੋ ਗਿਆ। ਉਹ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਅਦਾਕਾਰ ਮਨੋਜ ਬਾਜਪਾਈ ਨਾਲ ‘ਰੋਡ’ ਅਤੇ ‘ਪਿਆਰ ਤੂਨੇ ਕਿਆ ਕੀਆ’ ਜਿਹੀਆਂ ਮਸ਼ਹੂਰ ਫ਼ਿਲਮਾਂ ਬਣਾਈਆਂ ਸਨ। ਉਨ੍ਹਾਂ ਦੇ ਨੇੜਲੇ ਦੋਸਤ ਪ੍ਰੋਡਿਊਸਰ ਅਨੀਸ਼ ਰੰਜਨ ਨੇ ਦੱਸਿਆ ਕਿ ਰਜਤ ਨੇ ਆਖ਼ਰੀ ਸਾਹ ਜੈਪੁਰ ‘ਚ ਲਏ ਜਿੱਥੇ ਉਹ ਹੋਲੀ ਮਨਾਉਣ ਲਈ ਪਰਿਵਾਰ ਨਾਲ ਗਏ ਸਨ ਪਰ ਕੋਰੋਨਾਵਾਇਰਸ ਕਰ ਕੇ ਮੁਲਕ ਭਰ ‘ਚ ਲੱਗੇ ਲੌਕਡਾਉਨ ਦੌਰਾਨ ਉੱਥੇ ਫਸ ਗਏ ਸਨ। ਰੰਜਨ ਮੁਤਾਬਿਕ ਫ਼ਿਲਮਸਾਜ਼ ਨੂੰ ਮਹੀਨਾ ਕੁ ਪਹਿਲਾਂ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ ਅਤੇ ਉਹ ਕੋਰੋਨਾ ਟੈੱਸਟ ਕਰਾਉਣ ਲਈ ਹਸਪਤਾਲ ਗਏ ਸਨ ਜਿੱਥੇ ਡਾਕਟਰਾਂ ਨੇ ਦੇਖਿਆ ਕਿ ਉਨ੍ਹਾਂ ‘ਚ ‘ਸੋਡੀਅਮ ਪੋਟਾਸ਼ੀਅਮ’ ਦਾ ਲੈਵਲ ਠੀਕ ਨਹੀਂ ਸੀ। ਕਰੀਬ 12-15 ਦਿਨ ਪਹਿਲਾਂ ਉਨ੍ਹਾਂ ਦੀ ਇਕ ਕਿਡਨੀ ਨੂੰ ਕੱਢ ਦਿੱਤਾ ਗਿਆ ਸੀ ਅਤੇ ਉਹ ਡਾਇਲੈਸਿਸ ‘ਤੇ ਸਨ। ਮਨੋਜ ਬਾਜਪਾਈ, ਅਨੁਭਵ ਸਿਨਹਾ, ਹੰਸਲ ਮਹਿਤਾ ਅਤੇ ਉਰਮਿਲਾ ਮਾਤੋਂਡਕਰ ਸਮੇਤ ਹੋਰਾਂ ਕਈਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।
Bollywood News ਫ਼ਿਲਮਸਾਜ਼ ਰਜਤ ਮੁਖਰਜੀ ਨਹੀਂ ਰਹੇ