ਆਕਲੈਂਡ – 1 ਅਕਤੂਬਰ ਤੋਂ ਕੁੱਝ ਯਾਤਰੀਆਂ ਅਤੇ ਸੈਲਾਨੀਆਂ ਦੇ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਉਨ੍ਹਾਂ ਕੋਲ ਇਲੈੱਕਟ੍ਰਾਨਿਕ ਟਰੈਵਲ ਅਥਾਰਿਟੀ – (NZeTA) ਹੋਣੀ ਲਾਜ਼ਮੀ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਲਈ ਜਹਾਜ਼ ਜਾਂ ਕਰੂਜ਼ (ਸਮੁੰਦਰੀ ਜਹਾਜ਼) ਵਿੱਚ ਚੜ੍ਹਨ ਦੀ ਆਗਿਆ ਦੇਣ ਤੋਂ ਪਹਿਲਾਂ, ਇਕ ਨਿਊਜ਼ੀਲੈਂਡ ਦੀ ਇਲੈੱਕਟ੍ਰਾਨਿਕ ਟਰੈਵਲ ਅਥਾਰਿਟੀ – (NZeTA) ਪ੍ਰਾਪਤ ਕਰਨੀ ਪਏਗੀ। ਜ਼ਿਕਰਯੋਗ ਹੈ ਕਿ ਲਗਭਗ 1.5 ਮਿਲੀਅਨ ਲੋਕ ਜੋ ਹਰ ਸਾਲ 60 ‘ਵੀਜ਼ਾ ਛੋਟ’ ਦੇਸ਼ਾਂ ਤੋਂ ਇੱਥੇ ਸੈਰ-ਸਪਾਟੇ ਨੂੰ ਆਉਂਦੇ ਹਨ।
ਇਹ ਕਦਮ ਉਨ੍ਹਾਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਚੈੱਕ-ਈਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਪਛਾਣ ਕੇ ਨਿਊਜ਼ੀਲੈਂਡ ਦੀ ਸੁਰੱਖਿਆ ਲਈ ਜੋਖ਼ਮ ਮੰਨਿਆ ਜਾਂਦਾ ਹੈ। ਅਧਿਕਾਰੀ 12 ਮਹੀਨੇ ਜਾਂ ਇਸ ਤੋਂ ਵੱਧ ਦੀ ਕੈਦ ਦੀ ਸਜਾ ਪਾਉਣ ਵਾਲੇ ਕਿਸੇ ਵਿਅਕਤੀ ਦੀ ਪਛਾਣ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨਿਆ ਜਾਂਦਾ ਹੈ ਜਾਂ ਜੋ ਕਿਸੇ ਅੱਤਵਾਦੀ ਸਮੂਹ ਦੇ ਮੈਂਬਰ ਹਨ। ਹਵਾਈ ਜਹਾਜ਼ ਜਾਂ ਕਰੂਜ਼ (ਸਮੁੰਦਰੀ ਜਹਾਜ਼) ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਅਪਰਾਧਿਕ ਦੋਸ਼ਾਂ ਅਤੇ ਉਨ੍ਹਾਂ ਦੀ ਯਾਤਰਾ ਦੇ ਉਦੇਸ਼ਾਂ ਦੇ ਬਾਰੇ ’ਚ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਜ਼ਰੂਰਤ ਹੋਏਗੀ।
ਇਮੀਗ੍ਰੇਸ਼ਨ ਨਿਊਜ਼ੀਲੈਂਡ (ਆਈਐਨਜ਼ੈੱਡ), ਜੋ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਤਬਦੀਲੀ ਪ੍ਰਤੀ ਸੁਚੇਤ ਕਰਨ ਲਈ ਟਰੈਵਲ ਇੰਡਸਟਰੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਉਹ ਕੀਵੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਵਿਦੇਸ਼ੀ ਯਾਤਰੀਆਂ ਨੂੰ ਨਵੇਂ ਨਿਯਮਾਂ ਬਾਰੇ ਪ੍ਰਚਾਰ ਕਰਨ ਵਿੱਚ ਮਦਦ ਕਰਨ।
ਆਈਐਨਜ਼ੈੱਡ ਦੇ ਡਾਇਰੈਕਟਰ ਪਾਲਿਸੀ ਇੰਟੀਗ੍ਰੇਸ਼ਨ ਨਿੱਕ ਐਲਡੌਸ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਜਿਹੜੇ ਲੋਕ ਖ਼ਾਸ ਕਰਕੇ ਆਉਣ ਵਾਲੀਆਂ ਗਰਮੀਆਂ ਦੇ ਮੌਸਮ ਤੇ ਕ੍ਰਿਸਮਿਸ ਵਿੱਚ ਨਿਊਜ਼ੀਲੈਂਡ ਆਉਣ ਦੀ ਯੋਜਨਾ ਬਣਾ ਰਹੇ ਹਨ, ਉਹ NZeTA ਨੂੰ ਬੇਨਤੀ ਕਰਨ ਦੀ ਜ਼ਰੂਰਤ ਤੋਂ ਜਾਣੂ ਹੋਣ। ਵੀਜ਼ਾ ਛੋਟ ਵਾਲੇ ਦੇਸ਼, ਜਿਨ੍ਹਾਂ ਦੇ ਨਾਗਰਿਕਾਂ ਨੂੰ ਨਿਊਜ਼ੀਲੈਂਡ ਆਉਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਵਿੱਚ ਇੰਗਲੈਂਡ, ਅਮਰੀਕਾ, ਕੈਨੇਡਾ, ਹਾਂਗਕਾਂਗ, ਮਲੇਸ਼ੀਆ ਅਤੇ ਜ਼ਿਆਦਾਤਰ ਯੂਰਪੀਅਨ ਦੇਸ਼ ਸ਼ਾਮਲ ਹਨ।
ਨਵੀਂ ਜ਼ਰੂਰਤ ਵਿੱਚ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਨਾਗਰਿਕਾਂ ਅਤੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਹੜੇ ਨਿਊਜ਼ੀਲੈਂਡ ਲਈ ਪਹਿਲਾਂ ਤੋਂ ਵੈਧ ਵੀਜ਼ਾ ਰੱਖਦੇ ਹਨ। ਇੱਕ ਵਾਰ ਦੀ NZeTA ਮਨਜ਼ੂਰੀ 2 ਸਾਲ ਲਈ ਜਾਇਜ਼ ਹੋਵੇਗਾ ਅਤੇ ਸੈਲਾਨੀ ਜਿੰਨੀ ਵਾਰ ਵੀ ਇਸ ਸਮੇਂ ਦੇ ਅੰਦਰ ਆਪਣੀ ਇੱਛਾ ਅਨੁਸਾਰ ਆਉਣ ਅਤੇ ਜਾਣ ਦੇ ਯੋਗ ਹੋਣਗੇ। ਹਾਲਾਂਕਿ ਇੱਕ ਵਾਰ NZeTA ਦੀ ਮਿਆਦ ਖ਼ਤਮ ਹੋ ਜਾਣ ’ਤੇ ਯਾਤਰੀਆਂ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਹੋਏਗੀ।
ਐਲਡੌਸ ਦਾ ਕਹਿਣਾ ਹੈ ਕਿ NZeTA ਦੀ ਸ਼ੁਰੂਆਤ ਨਾ ਸਿਰਫ਼ ਦੇਸ਼ ਨੂੰ ਸੁਰੱਖਿਅਤ ਰੱਖਣਾ ਅਤੇ ਆਪਣੀਆਂ ਸਰਹੱਦਾਂ ਨੂੰ ਮਜ਼ਬੂਤ ਕਰਨਾ ਹੈ, ਬਲਕਿ ਇਹ ਦੇਸ਼ ਨੂੰ ਦੂਜੇ ਦੇਸ਼ਾਂ ਵਿੱਚ ਸਥਾਪਤ ‘ਸਰਬੋਤਮ ਅਭਿਆਸ’ ਪ੍ਰਣਾਲੀਆਂ ਦੇ ਨਾਲ ਜੋੜ ਦਾ ਹੈ। ਇਹੋ ਜਿਹੇ ਨਿਯਮ ਰੱਖਣ ਵਾਲਿਆਂ ਵਿੱਚ ਯੂਐੱਸ (ESTA), ਕੈਨੇਡਾ (eTA) ਅਤੇ ਆਸਟਰੇਲੀਆ (ETA) ਸ਼ਾਮਲ ਹਨ, ਜਦੋਂ ਕਿ ਯੂਰਪੀਅਨ ਕਮਿਸ਼ਨ 2021 (ETIAS) ਦੀ ਸ਼ੁਰੂਆਤ ਕਰ ਰਿਹਾ ਹੈ।
ਇੱਕ NZeTA ਦੀ ਸਿਰਫ਼ ਇਲੈਕਟ੍ਰੋਨਿਕ ਤੌਰ ’ਤੇ ਬੇਨਤੀ ਕੀਤੀ ਜਾ ਸਕਦੀ ਹੈ ਜਾਂ ਤਾਂ ਇੱਕ ਮੁਫ਼ਤ NZeTA ਐੱਪ ਡਾਊਨਲੋਡ ਕਰਕੇ ਜਾਂ ਇੱਕ ਆਨਲਾਈਨ ਫਾਰਮ (at immigration.govt.nz/nzeta ) ਨੂੰ ਭਰ ਕੇ ਬੇਨਤੀ ਕੀਤੀ ਜਾ ਸਕਦੀ ਹੈ। ਇਸ ਲਈ ਬੇਨਤੀਆਂ ਦੀ ਕੀਮਤ NZ $ 9 (ਐੱਪ ਰਾਹੀਂ) ਜਾਂ NZ $ 12 (ਵੈੱਬਸਾਈਟ ਦੁਆਰਾ) ਹੋਵੇਗੀ। ਐਲਡੌਸ ਦਾ ਕਹਿਣਾ ਹੈ ਕਿ ਇਸ ਪ੍ਰਕਿਿਰਆ ਨੂੰ ਪੂਰਾ ਕਰਨ ਵਿੱਚ 72 ਘੰਟੇ ਲੱਗ ਸਕਦੇ ਹਨ ਅਤੇ ਇਸੇ ਕਾਰਨ ਉਹ ਲੋਕਾਂ ਨੂੰ ਯਾਤਰਾ ਤੋਂ ਪਹਿਲਾਂ ਆਪਣੇ NZeTA ਨੂੰ ਚੰਗੀ ਤਰ੍ਹਾਂ ਨਾਲ ਭਰਨ ਦੀ ਬੇਨਤੀ ਕਰਨ ਦੀ ਸਲਾਹ ਦਿੰਦਾ ਹਨ। ਕਿਸੇ ਹਾਰਡ ਕਾਪੀ ਦੀ ਜ਼ਰੂਰਤ ਨਹੀਂ ਹੈ, ਹਾਲਾਂਕਿ ਜੇ ਲੋਕ ਕੋਈ ਬੇਨਤੀ ਕਰਨਾ ਭੁੱਲ ਜਾਂਦੇ ਹਨ ਜਾਂ ਉਹ ਅਰਜ਼ੀ ਦੇਣ ਦੀ ਜ਼ਰੂਰਤ ਤੋਂ ਅਣਜਾਣ ਹਨ, ਉਹ ਏਅਰਪੋਰਟ ਉੱਤੇ ਆਨਲਾਈਨ ਕਰ ਸਕਦੇ ਹਨ, ਪਰ ਬਹੁਤ ਸਾਰੇ ਮਾਮਲਿਆਂ ਵਿੱਚ, ਸਮੇਂ ਸਿਰ ਪ੍ਰਵਾਨਗੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੀਜ਼ਾ ਛੋਟ ਵਾਲੇ ਦੇਸ਼ਾਂ ਤੋਂ 22% ਯਾਤਰੀ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਉਂਦੇ ਹਨ। ਇੰਗਲੈਂਡ (46%), ਕੈਨੇਡਾ (29%) ਅਤੇ ਹਾਂਗਕਾਂਗ (25%) ਤੋਂ ਵੀ ਜ਼ਿਆਦਾ ਆਉਂਦੇ ਹਨ। ਤੁਸੀਂ ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਲਈ NZeTA ਦੀ ਵੈੱਬਸਾਈਟ www.immigration.govt.nz/nzeta ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
Home Page 1 ਅਕਤੂਬਰ ਤੋਂ ਨਿਊਜ਼ੀਲੈਂਡ ਲਈ ਨਵਾਂ ਇਲੈੱਕਟ੍ਰਾਨਿਕ ਟਰੈਵਲ ਅਥਾਰਿਟੀ – (NZeTA) ਯਾਤਰਾ...