ਆਕਲੈਂਡ, 1 ਜੂਨ – 1 ਜੁਲਾਈ ਤੋਂ ਆਕਲੈਂਡਰਾਂ ਦੇ ਪਾਣੀ ਦੇ ਬਿੱਲਾਂ ਵਿੱਚ 7% ਦਾ ਵਾਧਾ ਕੀਤਾ ਜਾ ਰਿਹਾ ਹੈ ਤੇ ਇਹ ਵਾਧਾ ਅਗਲੇ 10 ਸਾਲਾਂ ਦੌਰਾਨ ਹਰ ਸਾਲ ਵਧਾਇਆ ਜਾਏਗਾ। ਵਾਟਰਕੇਅਰ ਦੇ ਚੀਫ਼ ਐਗਜ਼ੀਕਿਊਟਿਵ ਜੋਨ ਲੈਮੋਂਟੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਣੀ ਦੀਆਂ ਦਰਾਂ ਵਿੱਚ ਵਾਧਾ ਕੋਵਿਡ -19 ਦੌਰਾਨ ਕੀਤੀ ਗਈ ਫ਼ੰਡਿੰਗ ਦੇ ਕਾਰਣ ਆਰਥਿਕ ਤੰਗੀ ਨੂੰ ਪੂਰਾ ਕਰਨ ਲਈ ਕੀਤਾ ਜਾਏਗਾ।
ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਅਸੈਂਸ਼ੀਅਲ ਸਰਵਿਸਿਜ਼ ਅਤੇ ਕ੍ਰੀਟੀਕਲ ਇੰਫ੍ਰਾਸਟਰਕਚਰ ਦੇ ਨਿਰਮਾਣ ‘ਤੇ ਖ਼ਰਚ ਕੀਤਾ ਜਾਵੇਗਾ। ਆਕਲੈਂਡ ਕੌਂਸਲ ਦੀ ਲੰਬੀ ਮਿਆਦ ਦੀ ਯੋਜਨਾ ਵਿੱਚ ਵਾਟਰ ਕੇਅਰ ਨੇ ਅਗਲੇ 10 ਸਾਲਾਂ ਵਿੱਚ ਲਗਾਤਾਰ ਵਾਧੇ ਦਾ ਪ੍ਰਸਤਾਵ ਦਿੱਤਾ। ਜੋ ਇਸ ਤਰ੍ਹਾਂ ਹੈ:-
1 ਜੁਲਾਈ 2021 ਤੋਂ 7% ਦਾ ਵਾਧਾ ਹੋਏਗਾ
2023 ਤੋਂ 2029 ਤੱਕ ਹਰ ਸਾਲ 9.5% ਦਾ ਵਾਧਾ ਹੋਵੇਗਾ
2030 ਅਤੇ 2031 ਵਿੱਚ 3.5 ਦਾ ਵਾਧਾ ਕੀਤਾ ਜਾਏਗਾ।
ਵਾਟਰ ਕੇਅਰ ਜੁਲਾਈ ਵਿੱਚ ਆਪਣੀ ਲੇਟੈਸਟ ਐਸੇਟ ਮੈਨੇਜਮੈਂਟ ਪਲਾਨ ਪ੍ਰਕਾਸ਼ਿਤ ਕਰਨ ਵਾਲੀ ਹੈ, ਜੋ ਸੰਸਥਾ ਦੀ ਨਿਵੇਸ਼ ਯੋਜਨਾ ਦੀ ਰੂਪ ਰੇਖਾ ਤਿਆਰ ਕਰੇਗੀ।
ਆਮ ਪਾਣੀ ਦੇ ਬਿੱਲਾਂ ਵਿੱਚ ਵਾਧਾ ਹੋਣ ਦੇ ਬਾਵਜੂਦ, 1 ਜੁਲਾਈ 2021 ਤੋਂ ਇੰਫ੍ਰਾਸਟਰਕਚਰ ਗ੍ਰੋਥ ਚਾਰਜਾਂ ਵਿੱਚ 12% ਦਾ ਵਾਧਾ ਹੋਵੇਗਾ ਅਤੇ ਹਰ ਸਾਲ ਪ੍ਰਸਤਾਵਿਤ 8 ਪ੍ਰਤੀਸ਼ਤ ਵਾਧਾ ਕੀਤਾ ਜਾਏਗਾ। ਗੌਰਤਲਬ ਹੈ ਕਿ ਇਹ ਉਦੋਂ ਆ ਰਿਹਾ ਹੈ ਜਦੋਂ ਆਕਲੈਂਡ ਕੌਂਸਲ ਨੇ ਅਗਲੇ ਦਹਾਕੇ ਲਈ ਸਾਲਾਨਾ ਆਮ ਦਰਾਂ ਵਿੱਚ ਵਾਧਾ ਕੀਤਾ।
Home Page 1 ਜੁਲਾਈ ਤੋਂ ਆਕਲੈਂਡ ਦੇ ਪਾਣੀ ਦੀਆਂ ਕੀਮਤਾਂ ‘ਚ 7% ਦਾ ਵਾਧਾ