10 ਮਈ ਨੂੰ ਵਿਸਾਖੀ ਮੇਲਾ 2025 ‘ਨਿਰਵੈਰ ਪੰਨੂ ਲਾਈਵ ਇੰਨ ਆਕਲੈਂਡ’ ਕਰਵਾਇਆ ਜਾ ਰਿਹਾ

ਆਕਲੈਂਡ, 7 ਮਈ – ਇੱਥੇ ਦੇ ਮੈਨੂਕਾਓ ਸਥਿਤ ਡਿਊ ਡ੍ਰੌਪ ਈਵੈਂਟ ਸੈਂਟਰ ਵਿਖੇ 10 ਮਈ ਨੂੰ ਵਿਸਾਖੀ ਮੇਲਾ 2025 ‘ਨਿਰਵੈਰ ਪੰਨੂ ਲਾਈਵ ਇੰਨ ਆਕਲੈਂਡ’ ਕਰਵਾਇਆ ਜਾ ਰਿਹਾ ਹੈ। ਇਸ ਨੂੰ ‘ਡੇਲੀ ਖ਼ਬਰ’, ‘ਕੀਵੀਓਰਾ ਟਰੱਸਟ’, ‘ਆਈਜੇ ਫਿਲਮ’, ‘ਜੇਕੇ ਸਟਾਰ ਪ੍ਰੋਡਕਸ਼ਨ’ ਅਤੇ ‘ਬੂਮਰਾਈਡਰਜ਼’ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਨਿਰਵੈਰ ਪੰਨੂ ਦੇ ਸ਼ੋਅ ਦੀਆਂ ਟਿਕਟਾਂ https://www.eventfinda.co.nz/2025/vaisakhi-mela-with-nirvair-pannu/auckland/manukau-city/tickets ਰਾਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪੰਜਾਬੀ ਗਾਇਕ ਨਿਰਵੈਰ ਪੰਨੂ ਦੇ ਸ਼ੋਅ ਦੇ ਟਿਕਟ ਦੀ ਕੀਮਤ ਪ੍ਰਤੀ ਵਿਅਕਤੀ 15 ਡਾਲਰ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨਿਰਵੈਰ ਪੰਨੂ ਦੇ ਸਟੇਜ ‘ਤੇ ਆਉਣ ‘ਤੇ ਸੰਗੀਤ, ਊਰਜਾ ਅਤੇ ਉਤਸ਼ਾਹ ਦੀ ਇੱਕ ਅਭੁੱਲ ਰਾਤ ਲਈ ਤਿਆਰ ਹੋ ਜਾਓ, ਆਪਣੇ ਦੋਸਤਾਂ ਅਤੇ ਪਰਿਵਾਰ ਸਣੇ ਪੰਜਾਬੀ ਗਾਇਕੀ ਦੇ ਪ੍ਰੋਗਰਾਮ ਦਾ ਹਿੱਸਾ ਬਣੋ।
ਪੰਜਾਬੀ ਗਾਇਕ ਨਿਰਵੈਰ ਪੰਨੂ ਦੇ ਸ਼ੋਅ ਸੰਬੰਧੀ ਸਪਾਂਸਰਸ਼ਿਪ ਅਤੇ ਹੋਰ ਵਧੇਰੇ ਜਾਣਕਾਰੀ ਲਈ ਸ਼ਰਨ ਨਾਲ 02102979245 ਅਤੇ ਇੰਦਰ ਜਾਰੀਆ ਨਾਲ 0220737700 ਉੱਤੇ ਸੰਪਰਕ ਕੀਤਾ ਜਾ ਸਕਦਾ।