
ਆਕਲੈਂਡ, 17 ਅਪ੍ਰੈਲ – ਇੱਥੇ 21 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ‘2017 ਵਰਲਡ ਮਾਸਟਰਜ਼ ਗੇਮਜ਼’ ਵਿੱਚ ਭਾਗ ਲੈਣ ਲਈ 101 ਸਾਲਾ ਬੇਬੇ ਮਨ ਕੌਰ ਆਪਣੇ ਪੁੱਤਰ ਸ. ਗੁਰਦੇਵ ਸਿੰਘ (79) ਨਾਲ ਆਕਲੈਂਡ ਪਹੁੰਚ ਗਏ ਹਨ। 101 ਸਾਲਾ ਬੇਬੇ ਮਾਨ ਕੌਰ ਜੀ 100 ਅਤੇ 200 ਮੀਟਰ ਦੌੜ, ਜੈਵਲਿਨ ਥ੍ਰੋਅ ਅਤੇ ਸ਼ਾਟਪੁੱਟ ਦੇ ਵਿੱਚ ਹਿੱਸਾ ਲੈਣਗੇ। ਗੌਰਤਲਬ ਹੈ ਕਿ ਆਕਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣੇ ਸਟੇਡੀਅਮਾਂ ਵਿੱਚ ਇਹ ਖੇਡਾਂ ਹੋਣ ਜਾ ਰਹੀਆਂ ਤੇ 21 ਅਪ੍ਰੈਲ ਨੂੰ ਈਡਨ ਪਾਰਕ ਸਟੇਡੀਅਮ ਵਿਖੇ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਣਾ ਹੈ ਅਤੇ ਖੇਡਾਂ ਦਾ ਸਮਾਪਤੀ ਸਮਾਰੋਹ 30 ਅਪ੍ਰੈਲ ਨੂੰ ਹੋਏਗਾ।