ਨਵੀਂ ਦਿੱਲੀ, 17 ਅਗਸਤ (ਏਜੰਸੀ) – ਇਕ ਤੋਂ ਬਾਅਦ ਇਕ ਸਾਹਮਣੇ ਆਏ ਘੁਟਾਲਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਹੁਣ ਅਨੁਮਾਨਿਤ 1.86 ਲੱਖ ਕਰੋੜ ਰੁਪਏ ਦਾ ਕੋਲਾ ਘੁਟਾਲਾ ਸਾਹਮਣੇ ਆਇਆ ਹੈ, ਜੋ ਕਿ 1.76 ਲੱਖ ਕਰੋੜ ਰੁਪਏ ਦੇ 2 ਜੀ ਘੁਟਾਲੇ ਤੋਂ ਵੀ ਵੱਡਾ ਹੈ।
ਇਹ ਘੁਟਾਲਾ ਉਜਾਗਰ ਹੋਇਆ ਹੈ ਸੀ. ਏ. ਜੀ. ਦੀ ਰਿਪੋਰਟ ਵਿੱਚ। ਸੀ. ਏ. ਜੀ. ਦੀ ਕੋਲਾ, ਏਅਰਪੋਰਟ ਤੇ ਬਿਜਲੀ ‘ਤੇ 3 ਰਿਪੋਰਟ ਸ਼ੁੱਕਰਵਾਰ ਨੂੰ ਸੰਸਦ ਵਿੱਚ ਪੇਸ਼ ਕੀਤੀਆਂ। ਮੁੱਖ ਵਿਰੋਧੀ ਦਲ ਭਾਜਪਾ ਨੇ ਇਸ ‘ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਸਫ਼ਾਈ ਮੰਗੀ ਹੈ। ਜ਼ਿਕਰਯੋਗ ਹੈ ਕਿ ਜਦੋਂ ਇਹ ਘੁਟਾਲਾ ਹੋਇਆ ਉਦੋਂ ਪ੍ਰਧਾਨ ਮੰਤਰੀ ਕੋਲ ਕੋਲਾ ਮੰਤਰਾਲਾ ਸੀ। ਸੀ. ਏ. ਜੀ. ਦੀ ਰਿਪੋਰਟ ਦੇ ਅਨੁਸਾਰ ਕੋਲਾ ਖਾਣ ਨਿਲਾਮੀ ਨਾ ਹੋਣ ਨਾਲ ਇਹ ਘੁਟਾਲਾ ਹੋਇਆ ਹੈ। ਨਿੱਜੀ ਕੰਪਨੀਆਂ ਨੂੰ ਫ਼ਾਇਦਾ ਹੋਇਆ ਹੈ।
Indian News 2 ਜੀ ਨਾਲੋਂ ਵੀ ਵੱਡਾ ਕੋਲਾ ਘੁਟਾਲਾ ਸਾਹਮਣੇ ਆਇਆ