ਬਰਮਿੰਘਮ, 2 ਜੂਨ – ਇੱਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਏ’ ਦੇ ਮੈਚ ਵਿੱਚ ਨਿਊਜ਼ੀਲੈਂਡ ਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਲੀਗ ਮੈਚ ਮੀਂਹ ਦੇ ਕਾਰਨ ਰੱਦ ਹੋ ਗਿਆ। ਕੀਵੀ ਕਪਤਾਨ ਕੇਨ ਵਿਲੀਅਮਸਨ ਦੇ ਸੈਂਕੜੇ ਅਤੇ ਗੇਂਦਬਾਜ਼ਾਂ ਵੱਲੋਂ ਗੇਂਦਬਾਜ਼ੀ ਦੇ ਚੰਗੇ ਮੁਜ਼ਾਹਰੇ ਤੋਂ ਬਾਅਦ ਮਜ਼ਬੂਤ ਸਥਿਤੀ ਵਿੱਚ ਪੁੱਜੇ ਨਿਊਜ਼ੀਲੈਂਡ ਨੂੰ ਉਸ ਵੇਲੇ ਨਿਰਾਸ਼ਾ ਹੋਣਾ ਪਿਆ ਜਦੋਂ ਮੀਂਹ ਕਾਰਨ ਆਸਟਰੇਲੀਆ ਖ਼ਿਲਾਫ਼ ਮੈਚ ਰੱਦ ਹੋ ਗਿਆ। ਦੋਵੇਂ ਟੀਮਾਂ ਨੂੰ 1-1 ਅੰਕ ਮਿਲਿਆ।
ਤਿੰਨ ਬਾਰ ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਪਹਿਲੇ ਖੇਡ ਦੇ ਹੋਏ ਨਿਊਜ਼ੀਲੈਂਡ ਦੀ ਟੀਮ ਨੇ 46 ਓਵਰਾਂ ਦੇ ਮੈਚ ਵਿੱਚ 291 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਪਾਰੀ ਵਿੱਚ ਮੀਂਹ ਆਉਣ ਕਾਰਨ ਓਵਰਾਂ ਦੀ ਗਿਣਤੀ 50 ਤੋਂ ਘੱਟਾ ਕੇ 46 ਕਰ ਦਿੱਤੀ ਗਈ ਸੀ। ਕਪਤਾਨ ਵਿਲੀਅਮਸਨ ਨੇ 97 ਗੇਂਦਾਂ ਵਿੱਚ ੮ ਚੌਕਿਆਂ ਦੀ ਮਦਦ ਨਾਲ 100 ਦੌੜਾਂ ਦੀ ਪਾਰੀ ਖੇਡੀ ਅਤੇ ਵਿਲੀਅਮਸਨ ਤੋਂ ਇਲਾਵਾ ਸਲਾਮੀ ਬੱਲੇਬਾਜ਼ ਲਿਉਕ ਰੋਂਚੀ 65 ਦੇ ਨਾਲ ਦੂਜੇ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਇਸ ਦੇ ਬਾਵਜੂਦ ਟੀਮ 45 ਓਵਰਾਂ ਵਿੱਚ 291 ਦੌੜਾਂ ਬਣਾ ਕੇ ਸਿਮਟ ਗਈ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਨੇ 52 ਦੌੜਾਂ ਉੱਤੇ 6 ਵਿਕਟਾਂ ਲਈਆਂ। ਗੇਂਦਬਾਜ਼ ਹੇਜਲਵੁੱਡ ਨੇ ਆਪਣੇ ਕੈਰੀਅਰ ਦੀ ਸਭ ਤੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਡੈੱਥ ਓਵਰਾਂ ਵਿੱਚ ਆਸਟਰੇਲੀਆ ਨੂੰ ਵਾਪਸੀ ਦਿਵਾਈ ਜਿਸ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਆਖ਼ਰੀ 7 ਵਿਕਟਾਂ 37 ਦੌੜਾਂ ਵਿੱਚ ਗਵਾ ਦਿੱਤੀਆਂ। ਪਰ ਨਿਊਜ਼ੀਲੈਂਡ ਦੀ ਪਾਰੀ ਖ਼ਤਮ ਹੋਣ ਤੋਂ ਬਾਅਦ ਆਏ ਮੀਂਹ ਕਾਰਨ ਮੈਚ ਦੁਬਾਰਾ ਸ਼ੁਰੂ ਹੋਣ ਉੱਤੇ ਆਸਟਰੇਲੀਆ ਨੂੰ 33 ਓਵਰਾਂ ਵਿੱਚ 235 ਦੌੜਾਂ ਦਾ ਟੀਚਾ ਮਿਲਿਆ।
ਆਸਟਰੇਲੀਆ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਉਹ ਮਹਿਜ਼ 9 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਸਿਰਫ਼ 53 ਦੌੜਾਂ ਹੀ ਬਣਾ ਸਕਿਆ ਸੀ। ਪਰ ਮੈਚ ਵਿੱਚ ਜਦੋਂ ਤੀਜੀ ਵਾਰ ਮੀਂਹ ਆਇਆ ਤਾਂ ਮੈਚ ਰੱਦ ਕਰ ਦਿੱਤਾ ਗਿਆ।
Cricket ਚੈਂਪੀਅਨਜ਼ ਟਰਾਫ਼ੀ : ਨਿਊਜ਼ੀਲੈਂਡ ਤੇ ਆਸਟਰੇਲੀਆ ਵਿਚਾਲੇ ਮੈਚ ਮੀਂਹ ਕਾਰਨ ਰੱਦ