ਕਿਉਂਕਿ ਕੀਵੀ ਉੱਚ ਮਜ਼ਦੂਰੀ ਅਤੇ ਸਸਤੇ ਰਹਿਣ ਦੀ ਲਾਗਤ ਦੀ ਕੋਸ਼ਿਸ਼ ਕਰ ਰਹੇ ਹਨ
ਆਕਲੈਂਡ, 13 ਜੁਲਾਈ – ਲੰਮੇ ਸਮੇਂ ਤੋਂ ਨਿਊਜ਼ੀਲੈਂਡ ਤੋਂ ਆਸਟਰੇਲੀਆ ਤੇ ਆਸਟਰੇਲੀਆ ਤੋਂ ਨਿਊਜ਼ੀਲੈਂਡ ਦੇ ਨਾਗਰਿਕ ਇੱਧਰੋਂ-ਉੱਧਰ ਤੇ ਉਧਰੋਂ-ਇੱਧਰ ਪਰਵਾਸ ਕਰਦੇ ਰਹੇ ਹਨ। ਪਰ ਪਿਛਲੇ ਸਾਲ ਆਸਟਰੇਲੀਆ ਨੂੰ ਸਾਲਾਨਾ ਸ਼ੁੱਧ ਪਰਵਾਸ ਘਾਟਾ ਲਗਭਗ ਇੱਕ ਦਹਾਕੇ ‘ਚ ਸਭ ਤੋਂ ਵੱਡਾ ਹੈ। 2022 ਦੇ ਲਈ ਸਟੈਸਟ ਐਨਜ਼ੈੱਡ ਦਾ ਡਾਟਾ ਨਿਊਜ਼ੀਲੈਂਡ ਤੋਂ ਆਸਟਰੇਲੀਆ ਜਾਣ ਵਾਲੇ 13,400 ਲੋਕਾਂ ਦੀ ਕੁੱਲ ਮਾਈਗ੍ਰੇਸ਼ਨ ਦਾ ਘਾਟਾ ਦਰਸਾਉਂਦਾ ਹੈ, ਜੋ ਕਿ 2013 ਤੋਂ ਬਾਅਦ ਸਭ ਤੋਂ ਵੱਡਾ ਸਾਲਾਨਾ ਘਾਟਾ ਹੈ। ਪਿਛਲੇ ਸਾਲ 33,863 ਲੋਕ ਨਿਊਜ਼ੀਲੈਂਡ ਤੋਂ ਆਸਟਰੇਲੀਆ ਚੱਲੇ ਗਏ ਅਤੇ 20,431 ਲੋਕ ਆਸਟਰੇਲੀਆ ਤੋਂ ਨਿਊਜ਼ੀਲੈਂਡ ਆਏ।
ਨਿਊਜ਼ੀਲੈਂਡ ਨਾਲੋਂ ਆਸਟਰੇਲੀਆ ਵਿੱਚ ਤਨਖ਼ਾਹਾਂ ਦਾ ਪੱਧਰ ਉੱਚਾ ਹੈ, ਕ੍ਰਾਈਸਟਚਰਚ ਤੋਂ ਆਸਟਰੇਲੀਆ ਜਾਣ ਵਾਲੀ ਨਰਸ ਨੇ ਕਿਹਾ ਕਿ ਉਸ ਦੀ ਤਨਖ਼ਾਹ ‘ਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਉਸ ਨੇ ਕਿਹਾ ਨਿਊਜ਼ੀਲੈਂਡ ਵਿੱਚ ਉਹ ਪੰਦ੍ਹਰਵਾੜੇ ਵਿੱਚ 50 ਤੋਂ 70 ਘੰਟੇ ਕੰਮ ਕਰਕੇ ਕਮਾਉਂਦੀ ਸੀ, ਆਸਟਰੇਲੀਆ ‘ਚ ਉਹ ਸਿਰਫ਼ ਚਾਰ ਦਿਨ ਕੰਮ ਕਰਕੇ ਕਮਾ ਲੈਂਦੀ ਹੈ। ਅਪ੍ਰੈਲ ਮਹੀਨੇ ‘ਚ ਇਹ ਰਿਪੋਰਟ ਕੀਤੀ ਗਈ ਸੀ ਕਿ ਮਾਰਚ ਤੱਕ ਸੱਤ ਮਹੀਨਿਆਂ ‘ਚ 5000 ਕੀਵੀ ਨਰਸਾਂ ਨੇ ਆਸਟਰੇਲੀਆ ‘ਚ ਕੰਮ ਕਰਨ ਲਈ ਰਜਿਸਟਰ ਕੀਤਾ ਸੀ, ਜਦੋਂ ਕਿ ਸਿਰਫ਼ 164 ਆਸਟਰੇਲੀਆਈ ਨਰਸਾਂ ਨੇ ਨਿਊਜ਼ੀਲੈਂਡ ‘ਚ ਕੰਮ ਕਰਨ ਲਈ ਰਜਿਸਟਰ ਕੀਤਾ ਸੀ। ਆਸਟਰੇਲੀਆ ‘ਚ ਨਿਵਾਸੀਆਂ ਦੁਆਰਾ ਕਮਾਈ ਦੇ ਪਹਿਲੇ $18,200 ਵੀ ਟੈਕਸ-ਮੁਕਤ ਹਨ। ਬਿਨਾਂ ਟੈਕਸ ਦੀ ਆਮਦਨ ਰਿਹਾਇਸ਼, ਕੱਪੜੇ ਅਤੇ ਹੋਰ ਜ਼ਰੂਰੀ ਚੀਜ਼ਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰਦੀ ਹੈ।
ਆਸਟਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੁਆਰਾ ਨਵੰਬਰ ‘ਚ ਤਾਜ਼ਾ ਅੰਕੜਿਆਂ ਵਿੱਚ ਕਿਹਾ ਗਿਆ ਸੀ ਕਿ ਆਸਟਰੇਲੀਆ ‘ਚ ਔਸਤ ਤਨਖ਼ਾਹ A$94,000 ($101,000) ਸੀ ਜਦੋਂ ਕਿ ਸਟੈਸਟ ਐਨਜ਼ੈੱਡ ਨੇ ਕਿਹਾ ਕਿ ਨਿਊਜ਼ੀਲੈਂਡ ‘ਚ ਔਸਤ ਹਫ਼ਤਾਵਾਰੀ ਕਮਾਈ ਦਸੰਬਰ 2022 ਤੱਕ ਸਾਲ ‘ਚ $77,844 ਦੀ ਸਾਲਾਨਾ ਤਨਖ਼ਾਹ ਦੇ ਬਰਾਬਰ ਹੈ। ਭਾਵੇਂ 2022 ਵਿੱਚ ਆਸਟਰੇਲੀਆ ‘ਚ 2013 ਤੋਂ ਬਾਅਦ ਇੱਕ ਕੈਲੰਡਰ ਸਾਲ ਲਈ ਸਭ ਤੋਂ ਵੱਡਾ ਪਰਵਾਸ ਘਾਟਾ ਹੈ, ਪਰ ਮਾਰਚ 2012 ਸਾਲ ਵਿੱਚ 43,700 ਦੇ ਸਭ ਤੋਂ ਵੱਡੇ ਸ਼ੁੱਧ ਘਾਟੇ ਤੋਂ ਵੀ ਹੇਠਾਂ ਹੈ।
Home Page 2013 ਤੋਂ ਬਾਅਦ ਆਸਟਰੇਲੀਆ ਨੂੰ ਸਭ ਤੋਂ ਵੱਡਾ ਪਰਵਾਸ ਘਾਟਾ