ਹੁਣ ਤੱਕ 1,58,010 ਲੋਕ ਰੈਜ਼ੀਡੈਂਸੀ ਦੀ ਲਾਈਨ ’ਚ
ਆਕਲੈਂਡ 24 ਮਾਰਚ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਇਸ ਸਾਲ ਦੇ ਅੰਤ ਤੱਕ 1 ਲੱਖ 65 ਹਜ਼ਾਰ ਲੋਕਾਂ ਨੂੰ ਦੋ ਗੇੜਾਂ ਵਿਚ ਨਿਊਜ਼ੀਲੈਂਡ ਦੀ ਰੈਜੀਡੈਂਸੀ ਦੇ ਦਿੱਤੀ ਜਾਣੀ ਹੈ। ਹੁਣ ਤੱਕ ਪ੍ਰਾਪਤ ਹੋਈਆਂ 80,990 ਅਰਜ਼ੀਆਂ ਦੇ ਵਿਚ 1,58,010 ਲੋਕ ਸ਼ਾਮਿਲ ਹਨ। ਇਸ ਸਬੰਧੀ ਪਹਿਲੇ ਗੇੜ ਦੀਆਂ ਅਰਜ਼ੀਆਂ 1 ਦਸੰਬਰ 2021 ਤੋਂ ਅਤੇ ਦੂਜੇ ਗੇੜ ਦੀਆਂ ਅਰਜ਼ੀਆਂ 1 ਮਾਰਚ ਨੂੰ ਖੁੱਲ੍ਹੀਆਂ ਸਨ ਅਤੇ ਪਹਿਲੇ ਦਿਨ ਹੀ 18, 362 ਲੋਕਾਂ ਨੇ ਅਰਜ਼ੀਆਂ ਦਾਖਲ ਕੀਤੀਆਂ ਸਨ। ਪਹਿਲੇ ਗੇੜ ਦੀਆਂ ਅਰਜ਼ੀਆਂ ਪੱਕੀ ਮੋਹਰ ਵਾਲੀ ਮਸ਼ੀਨ ਦੇ ਵਿਚੋਂ ਨਿਕਲ ਰਹੀਆਂ ਹਨ ਜਦ ਕਿ ਦੂਜੇ ਗੇੜ ਵਾਲੀਆਂ ਅਰਜ਼ੀਆਂ ਦਾ ਸ਼ੁੱਭ ਆਰੰਭ ਇਸ ਮਹੀਨੇ ਦੇ ਅੰਤ ਵਿਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ 20 ਮਾਰਚ 2022 ਤੱਕ ਕੁੱਲ 80,990 ਅਰਜ਼ੀਆਂ ਇਮੀਗ੍ਰੇਸ਼ਨ ਕੋਲ ਜਾ ਚੁੱਕੀਆਂ ਹਨ ਜਿਨ੍ਹਾਂ ਵਿਚ 1,58, 010 ਲੋਕ ਸ਼ਾਮਿਲ ਹਨ। 11,150 ਅਰਜ਼ੀਆਂ ਮਨਜ਼ੂਰ ਹੋ ਚੁੱਕੀਆਂ ਹਨ ਤੇ 25,529ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਹੁਣ ਤੱਕ 5 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ।
Home Page 2021 ਰੈਜ਼ੀਡੈਂਟ ਵੀਜ਼ਾ: 20 ਮਾਰਚ ਤੱਕ 80,990 ਅਰਜ਼ੀਆਂ ਪਹੁੰਚੀਆਂ ਤੇ 25,529 ਲੋਕਾਂ...