ਕੋਪਨਹੈਗਨ, 26 ਫਰਵਰੀ – ਨਾਰਵੇ ਦੀ ਨੋਬੇਲ ਕਮੇਟੀ ਨੇ 23 ਫਰਵਰੀ ਨੂੰ ਦੱਸਿਆ ਕਿ ਪਹਿਲੀ ਫਰਵਰੀ ਦੀ ਆਖ਼ਰੀ ਤਰੀਕ ਤੱਕ 305 ਉਮੀਦਵਾਰਾਂ ਨੂੰ ‘2023 ਦੇ ਨੋਬੇਲ ਸ਼ਾਂਤੀ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਗਿਣਤੀ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਹੈ। ਕਮੇਟੀ ਅਨੁਸਾਰ 212 ਵਿਅਕਤੀਆਂ ਅਤੇ 93 ਸੰਸਥਾਵਾਂ ਦੇ ਨਾਂ ਜਾਰੀ ਹੀ ਨਹੀਂ ਕੀਤੇ ਗਏ। ਓਸਲੋ ਆਧਾਰਿਤ ਸੰਗਠਨ ਨੇ ਦੱਸਿਆ ਕਿ ਪਿਛਲੇ ਸਾਲ ਦੇ ਨੋਬੇਲ ਸ਼ਾਂਤੀ ਪੁਰਸਕਾਰ ਲਈ 343 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਗਿਣਤੀ ਕਾਫੀ ਘੱਟ ਹੈ।
Home Page 2023 ਦੇ ‘ਨੋਬੇਲ ਸ਼ਾਂਤੀ ਪੁਰਸਕਾਰ’ ਲਈ 305 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ