ਆਕਲੈਂਡ – ਸਿੱਖ ਯੂਥ ਨਿਊਜ਼ੀਲੈਂਡ (ਐੱਸਯੂਐਨਜੈਡ) ਵੱਲੋਂ 21 ਜੂਨ ਦਿਨ ਮੰਗਲਵਾਰ ਨੂੰ ਦੁਪਹਿਰੀ 1.00 ਵਜੇ ਤੋਂ ਸ਼ਾਮੀ 8.00 ਵਜੇ ਤੱਕ ਖੂਨ ਦਾਨ ਕੈਂਪ ‘ਨਿਊਜ਼ੀਲੈਂਡ ਬਲੱਡ ਸਰਵਿਸ’ ਕੈਵਿਨਡਿਸ਼ ਡਰਾਈਵ, ਮੈਨੁਕਾਓ ਵਿਖੇ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐੱਸਯੂਐਨਜੈਡ ਵੱਲੋਂ 28 ਮਈ ਨੂੰ ਆਕਲੈਂਡ ਸਿਟੀ ਦੇ ਏਓਟੀਆ ਸੁਕੇਅਰ ਵਿਖੇ ਪਹਿਲੀ ਵਾਰ ‘ਆਕਲੈਂਡ ਟਰਬਨ ਡੇਅ’ ਵੀ ਮਾਇਆ ਗਿਆ ਸੀ।
ਐੱਸਯੂਐਨਜੈਡ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਬਿਨਾ ਸਵਾਰਥ ਕਿਸੇ ਦੀ ਚੰਗੀ ਸਿਹਤ ਲਈ ਸੇਵਾ ਕਰਨਾ ਚਾਹੁੰਦੇ ਹੋ ਤਾਂ 21 ਜੂਨ ਦਿਨ ਮੰਗਲਵਾਰ ਨੂੰ ਮੈਨੁਕਾਓ ਬਲੱਡ ਡੋਨੇਸ਼ਨ ਸੈਂਟਰ ਵਿਖੇ ਸਮੇਂ ਸਿਰ ਪਹੁੰਚ ਕੇ ਆਪਣਾ ਖੂਨ ਦਾਨ ਕਰ ਸਕਦੇ ਹੋ, ਜੋ ਕਿਸੇ ਦੀ ਲੋੜ ਮੰਦ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ, ਜੀਵੇਂ ਕਿ ਐਕਸੀਡੈਂਟ, ਬਰਨ ਵਿਕਟਮ ਅਤੇ ਪ੍ਰੀਮੈਚਿਓਰ ਬੇਬੀ ਆਦਿ। ਤੁਹਾਡੇ ਵੱਲੋਂ ਦਾਨ ਕੀਤਾ ਹੋਇਆ ਖੂਨ ਕੈਂਸਰ ਦੇ ਮਰੀਜ਼ ਦੇ ਇਲਾਜ ਅਤੇ ਸਰਜਰੀ ਵੇਲੇ ਸਹਾਈ ਹੋ ਸਕਦਾ ਹੈ।
ਜੇ ਤੁਸੀਂ ਖੂਨ ਦਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪਾ ਨੂੰ (ਜਿਸ ਵਿੱਚ ਤੁਹਾਡਾ ਨਾਮ, ਫ਼ੋਨ ਨੰਬਰ, ਈ-ਮੇਲ, ਖੂਨ ਦਾਨ ਕਰਨ ਦਾ ਸਮਾਂ ਅਤੇ ਜੇ ਤੁਹਾਨੂੰ ਟਰਾਂਸਪੋਰਟ ਦੀ ਲੋੜ ਹੈ ਬਾਰੇ ਦੱਸ ਸਕਦੇ ਹੋ) sikhyouthnz”gmail.com ਅਤੇ ਫੇੱਸਬੁੱਕ ਪੇਜ ‘ਤੇ ਰਜਿਸਟਰ ਕਰਵਾ ਸਕਦੇ ਹੋ। ਐੱਸਯੂਐਨਜੈਡ ਦਾ ਕਹਿਣਾ ਹੈ ਕਿ ਜੇ ਕੋਈ ਸਾਨੂੰ ਕਹਿੰਦਾ ਹੈ ਕਿ ਉਸ ਨੂੰ ਘਰੋਂ ਖੂਨ ਦਾਨ ਕੈਂਪ ਤੇ ਘਰ ਤੱਕ ਟ੍ਰਾਂਸਪੋਰਟ ਦੀ ਮਦਦ ਚਾਹੀਦੀ ਹੈ ਤਾਂ ਅਸੀਂ ਉਸ ਦੀ ਉਹ ਮਦਦ ਕਰਨ ਲਈ ਵੀ ਤਿਆਰ ਹਾਂ।
ਐੱਸਯੂਐਨਜੈਡ ਦੇ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੂਨ ਦਾਨ ਕੈਂਪ ਪੰਥਕ ਵਿਚਾਰ ਮੰਚ, ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਦੇ ਨਾਲ-ਨਾਲ ਸਿੱਖ ਯੂਥ ਨਿਊਜ਼ੀਲੈਂਡ ਅਤੇ ਸਪੋਕਨ ਵਰਲਡ ਯੂਥ ਗਰੁੱਪ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ। ਗੌਰਤਲਬ ਹੈ ਕਿ ਪੰਥਕ ਵਿਚਾਰ ਮੰਚ ਅਤੇ ਆਪ ਵਲੰਟੀਅਰਜ਼ ਵੱਲੋਂ ਦੋ ਰੋਜ਼ਾ 7ਵਾਂ ਖੂਨ ਦਾਨ ਕੈਂਪ 7 ਅਤੇ 14 ਜੂਨ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 7 ਜੂਨ ਵਾਲਾ ਖੂਨ ਦਾਨ ਕੈਂਪ ਹੋ ਚੁੱਕਾ ਹੈ ਅਤੇ ਹੁਣ 14 ਅਤੇ 21 ਜੂਨ ਵਾਲੇ ਖੂਨ ਦਾਨ ਕੈਂਪਾਂ ਵਿੱਚ ਸਾਰੇ ਮਿਲ ਕੇ ਖੂਨ ਦਾਨ ਕਰਨ ਵਿੱਚ ਸਹਿਯੋਗ ਕਰ ਰਹੇ ਹਨ।
ਹੋਰ ਵਧੇਰੇ ਜਾਣਕਾਰੀ ਲਈ ਸਿੱਖ ਯੂਥ ਨਿਊਜ਼ੀਲੈਂਡ ਨਾਲ ਫ਼ੋਨ ਨੰਬਰ 021 026 75360 ‘ਤੇ ਸੰਪਰਕ ਕਰ ਸਕਦੇ ਹੋ। ਜਦੋਂ ਕਿ ਪੰਥਕ ਵਿਚਾਰ ਮੰਚ ਦੇ ਨਾਲ 027 573 6201, 021 277 1383 ਅਤੇ 021 293 5381 ‘ਤੇ ਸੰਪਰਕ ਕਰ ਸਕਦੇ ਹੋ।