ਇੰਦੌਰ – 21 ਮਈ ਨੂੰ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ ਜੋ ਭਾਰਤ ਦੇ ਪੂਰਬੀ ਹਿੱਸਿਆਂ ਵਿੱਚ ਨਜ਼ਰ ਆਵੇਗਾ। ਇਸ ਬਾਰੇ ਜਿਵਾਜੀ ਪ੍ਰਯੋਗਸ਼ਾਲਾ ਉਜੈਨ ਦੇ ਨਿਰਦੇਸ਼ਕ ਡਾ. ਰਾਜੇਂਦਰ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਇਹ ਅੰਸ਼ਕ ਸੂਰਜ ਗ੍ਰਹਿਣ ਭਾਰਤੀ ਸਮੇਂ ਮੁਤਾਬਿਕ 3.39 ਮਿੰਟ ‘ਤੇ ਸ਼ੁਰੂ ਅਤੇ 7.੦੬ ਮਿੰਟ ‘ਤੇ ਖਤਮ ਹੋਵੇਗਾ। ਨਿਰਦੇਸ਼ਕ ਸ੍ਰੀ ਗੁਪਤਾ ਨੇ ਦੱਸਿਆ ਕਿ ਸੂਰਜ ਗ੍ਰਹਿਣ ਵੇਲੇ ਚੰਦਰਮਾ ਸੂਰਜ ਦੇ ਕਰੀਬ 94.5 % ਹਿੱਸੇ ਨੂੰ ਢੱਕ ਦੇਵੇਗਾ। ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਅੰਸ਼ਕ ਚੰਦ ਗ੍ਰਹਿਣ ਵੀ ਲੱਗ ਰਿਹਾ ਹੈ ਪਰ ਇਹ ਭਾਰਤ ਵਿੱਚ ਨਹੀਂ
ਵੇਖਿਆ ਜਾ ਸਕੇਗਾ।
Uncategorized 21 ਨੂੰ ਭਾਰਤ ਵਿੱਚ ਸਾਲ ਦਾ ਪਹਿਲਾ ਸੂਰਜ ਗ੍ਰਹਿਣ