22 ਮਾਰਚ ਤੋਂ 1 ਅਪ੍ਰੈਲ ਤੱਕ ਟਾਕਾਨੀਨੀ ਗੁਰਦੁਆਰਾ ਸਾਹਿਬ ‘ਚ ਪਲਾਜ਼ਮਾ ਡੋਨੇਸ਼ਨ ਕੈਂਪ

ਟਾਕਾਨੀਨੀ, 17 ਮਾਰਚ – ਸੁਪਰੀਮ ਸਿੱਖ ਸੁਸਾਇਟੀ ਵੱਲੋਂ 22 ਮਾਰਚ ਤੋਂ 1 ਅਪ੍ਰੈਲ ਤੱਕ ਇੱਥੇ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਪਲਾਜ਼ਮਾ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਪਲਾਜ਼ਮਾ ਡੋਨੇਸ਼ਨ ਕੈਂਪ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੋ ਹਫ਼ਤਿਆਂ ਲਈ ਚੱਲੇਗਾ। ਇਸ ਦੀ ਜਾਣਕਾਰੀ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਨੇ ਭਾਈਚਾਰੇ ਦੇ ਨਾਲ ਖੇਡ ਕਲੱਬਾਂ ਅਤੇ ਸੰਗਠਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵਲੰਟੀਅਰ ਦੇ ਤੌਰ ‘ਤੇ ਇੱਕ-ਇੱਕ ਦਿਨ ਦੀ ਸੇਵਾ ਲੈ ਸਕਣ।
ਗੌਰਤਲਬ ਹੈ ਕਿ 17 ਮਾਰਚ ਤੋਂ ਪਲਾਜ਼ਮਾ ਡੋਨੇਟ ਕਰਨ ਦੀ ਰਜਿਸਟਰੇਸ਼ਨ ਵੀ ਸ਼ੁਰੂ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਤੁਸੀਂ ਸੁਪਰੀਮ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਦੇ ਫ਼ੋਨ ਨੰਬਰ 09 296 2376 ਉੱਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।