24 ਮਈ ਨੂੰ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਆਕਲੈਂਡ ‘ਚ ਸ਼ੋਅ

ਆਕਲੈਂਡ, 7 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ‘ਸ਼ਾਨੇ ਏ ਪੰਜਾਬ ਕਲੱਬ’, ‘ਸਲੰਬਰਜ਼ੋਨ’, ‘ਸਵਾਦ ਅੰਮ੍ਰਿਤਸਰ’ ਅਤੇ ਈਵੈਂਟ ਮੈਨੇਜਮੈਂਟ ‘ਪਾਲ ਪ੍ਰੋਡਕਸ਼ਨ’ ਦੇ ਸਹਿਯੋਗ ਨਾਲ 24 ਮਈ ਦਿਨ ਸ਼ਨੀਵਾਰ ਨੂੰ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ‘ਪੰਜਾਬੀ ਕਲਚਰਲ ਸੂਫ਼ੀ ਨਾਈਟ ਨਿਊਜ਼ੀਲੈਂਡ’ ਮੈਨੂਕਾਓ ਦੇ ਡਿਊ ਡ੍ਰੌਪ ਈਵੈਂਟ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ।
ਅੱਜ ਸ਼ਾਮ ਪਾਪਾਕੁਰਾ ਸਥਿਤ ਸਵਾਦ ਅੰਮ੍ਰਿਤਸਰ ਰੈਸਟੋਰੈਂਟ ਵਿਖੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ੨੪ ਮਈ ਦਿਨ ਸ਼ਨੀਵਾਰ ਨੂੰ ਹੋਣ ਵਾਲੀ ‘ਪੰਜਾਬੀ ਕਲਚਰਲ ਸੂਫ਼ੀ ਨਾਈਟ ਨਿਊਜ਼ੀਲੈਂਡ’ ਦਾ ਪੋਸਟਰ ਸਥਾਨਕ ਪੰਜਾਬੀ ਤੇ ਵੱਖ-ਵੱਖ ਮੀਡੀਆ ਕਰਮੀਆਂ ਅਤੇ ਕੁੱਝ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।
ਪਾਲ ਪ੍ਰੋਡਕਸ਼ਨ ਵੱਲੋਂ ਹਰਪਾਲ ਸਿੰਘ ਪਾਲ ਨੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ‘ਪੰਜਾਬੀ ਕਲਚਰਲ ਸੂਫ਼ੀ ਨਾਈਟ ਨਿਊਜ਼ੀਲੈਂਡ’ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸੂਫ਼ੀ ਨਾਈਟ ਦੀ ਟਿਕਟ 15 ਡਾਲਰ ਰੱਖੀ ਗਈ ਹੈ ਤੇ ਪਾਰਕਿੰਗ ਫ੍ਰੀ ਹੋਵੇਗੀ। ਸਪਾਂਸਰਜ਼ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੂਫ਼ੀ ਨਾਈਟ ਦੀ ਐਂਟਰੀ 24 ਮਈ ਸ਼ਨੀਵਾਰ ਨੂੰ ਸ਼ਾਮੀ 6.30 ਵਜੇ ਖੋਲ੍ਹੀ ਜਾਏਗੀ। ਸ਼ਾਨੇ ਏ ਪੰਜਾਬ ਕਲੱਬ ਵੱਲੋਂ ਦਮਨ ਕੋਹਲੀ ਨੇ ਪਹੁੰਚੇ ਮੀਡੀਆ ਕਰਮੀਆਂ ਅਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸੰਗੀਤ ਪ੍ਰੇਮੀਆਂ ਨੂੰ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੇ 24 ਮਈ ਨੂੰ ਹੋਣ ਵਾਲੇ ਸ਼ੋਅ ਲਈ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਸ਼ੋਅ ਦੀਆਂ ਟਿਕਟਾਂ https://www.eventfinda.co.nz ਤੋਂ ਲਈਆਂ ਜਾ ਸਕਦੀਆਂ ਹਨ। ਇਸ ਸ਼ੋਅ ਬਾਰੇ ਕਿਸੇ ਵੀ ਤਰ੍ਹਾਂ ਦੀ ਹੋਰ ਵਧੇਰੇ ਜਾਣਕਾਰੀ ਈਵੈਂਟ ਮੈਨੇਜਮੈਂਟ ‘ਪਾਲ ਪ੍ਰੋਡਕਸ਼ਨ ਐਨਜ਼ੈੱਡ’ ਤੋਂ ਫ਼ੋਨ ਨੰਬਰ 021888451 ਰਾਹੀ ਲਈ ਜਾ ਸਕਦੀ ਹੈ।