ਆਕਲੈਂਡ, 24 ਨਵੰਬਰ (ਕੂਕ ਪੰਜਾਬੀ ਸਮਾਚਾਰ) – ‘5ਵੀਂ ਐਨਜ਼ੈੱਡ ਸਿੱਖ ਗੇਮਜ਼’ 25 ਅਤੇ 26 ਨਵੰਬਰ ਨੂੰ ਹਰੇਕ ਸਾਲ ਦੀ ਤਰ੍ਹਾਂ ਬਰੂਸ ਪੁਲਮਨ ਪਾਰਕ ਟਾਕਾਨੀਨੀ (ਆਕਲੈਂਡ) ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੀਆਂ ਤਿਆਰੀ ਲਗਭਗ ਮੁਕੰਮਲ ਹੋ ਗਈਆਂ ਹਨ। ਖੇਡ ਪ੍ਰਬੰਧਕ ਖੇਡਾਂ ਕਰਵਾਉਣ ਦੀ ਪੂਰੀ ਤਿਆਰੀ ਨਾਲ ਖਿਡਾਰੀਆਂ ਤੇ ਦਰਸ਼ਕਾਂ ਦੇ ਪਹੁੰਚਣ ਦੇ ਇੰਤਜ਼ਾਰ ਵਿੱਚ ਹਨ। ਖੇਡਾਂ ਲਈ ਦਫ਼ਤਰ, ਖੇਡ ਮੈਦਾਨ, ਵਲੰਟੀਅਰਜ਼ ਅਤੇ ਲੰਗਰਾਂ ਦੇ ਪ੍ਰਬੰਧ ਹੋ ਗਏ ਹਨ।
ਦੋ ਦਿਨਾਂ ਚੱਲਣ ਵਾਲੇ ਖੇਡਾਂ ਮੇਲੇ ਦੇ ਵਿੱਚ ਜਿੱਥੇ ਸੈਂਕੜੇ ਸਥਾਨਿਕ ਖਿਡਾਰੀ ਵੱਖ-ਵੱਖ ਖੇਡਾਂ ਵਰਗਾਂ ਦੇ ਵਿੱਚ ਹਿੱਸਾ ਲੈਣਗੇ, ਉੱਥੇ ਹੀ ਆਸਟਰੇਲੀਆ ਅਤੇ ਇੰਡੀਆ ਤੋਂ ਵੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੇਡ ਦੇ ਵੇਖੇ ਜਾ ਸਕਣਗੇ। ਇਨ੍ਹਾਂ ਖੇਡਾਂ ਦੇ ਵਿੱਚ ਮਹਿਲਾਵਾਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਐਨਜ਼ੈੱਡ ਸਿੱਖ ਗੇਮਜ਼ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਵਾਰ ਮਹਿਲਾਵਾਂ ਦੇ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ, ਟੀਮਾਂ ਤੇ ਕਲੱਬਾਂ ਦੇ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਜਾਏਗਾ।
ਖੇਡਾਂ ਦੌਰਾਨ ਦੋਵੇਂ ਦਿਨ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਨਾਲੋਂ ਨਾਲ ਚੱਲਣਗੇ। ਦੋਵੇਂ ਦਿਨ ਚੱਲਣ ਵਾਲੇ ਸਭਿਆਚਾਰਕ ਪ੍ਰੋਗਰਾਮ ‘ਚ ਪੰਜਾਬੀ ਗਾਇਕੀ ਦੀ ਤਿੱਕੜੀ ਵਾਰਸ ਭਰਾ ਮਨਮੋਹਨ ਵਾਰਸ, ਸੰਗਤਾਰ ਅਤੇ ਕਮਲ ਹੀਰ ਪਹੁੰਚ ਰਹੇ ਹਨ। ਵਾਰਸ ਭਰਾ ਸਟੇਜ ਉੱਤੇ ਦੋਵੇਂ ਦਿਨ ਖੁੱਲ੍ਹਾ ਅਖਾੜਾ ਲਾਉਣਗੇ।
Home Page 25 ਤੇ 26 ਨਵੰਬਰ ਨੂੰ ‘5ਵੀਂ ਐਨਜ਼ੈੱਡ ਸਿੱਖ ਗੇਮਜ਼’ ਬਰੂਸ ਪੁਲਮਨ ਪਾਰਕ...