ਵੈਲਿੰਗਟਨ, 30 ਨਵੰਬਰ – ਲੇਬਰ ਸਰਕਾਰ ‘ਚ ਮਨਿਸਟਰ ਫ਼ਾਰ ਵਰਕਪਲੇਸ ਰਿਲੇਸ਼ਨਜ਼ ਐਂਡ ਸੇਫ਼ਟੀ ਆਇਨ ਲੀਜ਼-ਗਲੋਵੇਅ ਨੇ ਕਿਹਾ ਕਿ2020 ਤੱਕ 26 ਹਫ਼ਤਿਆਂ ਦੀ ਪੇਡ ਪੇਰੈਂਟਲ ਲੀਵ ਦਾ ਬਿੱਲ ਤੀਸਰੀ ਰੀਡਿੰਗ ਵਿੱਚ ਪਾਸ ਹੋ ਗਿਆ ਹੈ, ਜਿਸ ਨਾਲ ਸਾਡੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ ਸਰਕਾਰੀ ਵਚਨਬੱਧਤਾ ਨੂੰ ਪੂਰਾ ਕੀਤਾ ਗਿਆ ਹੈ।
ਮਨਿਸਟਰ ਲੀਜ਼-ਗੈਲੋਵੇਅ ਨੇ ਕਿਹਾ ਕਿ ਸਰਕਾਰ ਬੱਚਿਆਂ ਨੂੰ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ ਵਚਨਬੱਧ ਹੈ ਅਤੇ ਲੰਮੇ ਸਮੇਂ ਲਈ ਪਾਲਣ ਪੋਸ਼ਣ ਵਾਲੀ ਛੁੱਟੀ ਉਸ ਦਿਸ਼ਾ ਵਿੱਚ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਨਵ-ਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਦੇ ਕੰਮ ਕਰਨ ਵਾਲੇ ਪਰਿਵਾਰਾਂ ਦੀ ਹਮਾਇਤ ਲਈ ਅਤੇ ਨਿਊਜ਼ੀਲੈਂਡ ਦੇ ਬਿਹਤਰੀਨ ਕੌਮਾਂਤਰੀ ਪ੍ਰੈਕਟਿਸ ਦੇ ਨਾਲ ਮਿਲਣ ਮਿਆਦ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ।
ਨਿਊਜ਼ੀਲੈਂਡ ਦੀ 18 ਹਫ਼ਤਿਆਂ ਦੀ ਮੌਜੂਦਾ ਪੇਰੈਂਟਲ ਲੀਵ ਦਾ ਹੱਕ ਓਈਸੀਡੀ ਵਿੱਚ ਸਭ ਤੋਂ ਘੱਟ ਹੈ, ਓਈਸੀਡੀ ਦੇਸ਼ਾਂ ਵਿੱਚ ਮਾਵਾਂ ਲਈ ਪੇਡ ਲੀਵ ਔਸਤ 48 ਹਫ਼ਤਿਆਂ ਦੀ ਹੈ। ਇਹ ਕਾਨੂੰਨ ਦੋ ਪੜਾਵਾਂ ਵਿੱਚ ਮਾਪਿਆਂ ਦੀ ਛੁੱਟੀ ਵਧਾਉਂਦਾ ਹੈ। 1 ਜੁਲਾਈ 2018 ਨੂੰ ਜਾਂ ਇਸ ਤੋਂ ਬਾਅਦ ਆਉਣ ਵਾਲੇ ਬੱਚਿਆਂ ਦੀ ਮਾਂ 18 ਹਫ਼ਤਿਆਂ ਤੋਂ ਵਧਾ ਕੇ 22 ਹਫ਼ਤਿਆਂ ਦੀ ਅਦਾਇਗੀ ਛੁੱਟੀ ਦੇ ਯੋਗ ਹੋਣਗੇ। ਜਦੋਂ ਕਿ 1 ਜੁਲਾਈ 2020 ਤੋਂ 26 ਹਫ਼ਤਿਆਂ ਤੱਕ ਹੋਰ ਵਾਧਾ ਹੋਵੇਗਾ। ਇਹ ਕਦਮ ਸਰਕਾਰ ਨੂੰ ਬਜਟ ਨਿਯਮਾਂ ਦੇ ਮਾਪਦੰਡਾਂ ਦੇ ਤਹਿਤ ਅਦਾਇਗੀ ਸ਼ੁਦਾ ਪੇਰੈਂਟਲ ਲੀਵ ਨੂੰ ਵਧਾਉਣ ਦੀ ਆਗਿਆ ਦਿੰਦਾ ਹੈ। ਇਹ ਕਦਮ ਬੱਚਿਆਂ, ਮਾਪਿਆਂ ਅਤੇ ਪਰਿਵਾਰਾਂ ਲਈ ਬਹੁਤ ਵਧੀਆ ਹੈ। ਇਹ ਕੰਮ ਕਰਨ ਵਾਲੇ ਪਰਿਵਾਰਾਂ ਲਈ ਵੱਧ ਤੋਂ ਵੱਧ ਵਿੱਤੀ ਮਜ਼ਬੂਤੀ ਅਤੇ ਵਿਸ਼ਵਾਸ ਪ੍ਰਦਾਨ ਕਰੇਗਾ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ ਬੱਚਿਆਂ ਨੂੰ ਛਾਤੀ ਦਾ ਦੁੱਧ ਚੁੰਘਾਉਣ ਅਤੇ ਮਾਪਿਆਂ ਨਾਲ ਜੋੜਨ ਲਈ ਪਹਿਲੇ ਛੇ ਮਹੀਨਿਆਂ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਨ। ਇਹ ਸਪਸ਼ਟ ਹੈ ਕਿ ਬੱਚੇ ਦੇ ਵਿਕਾਸ ਲਈ ਇਹ ਛੇ ਮਹੀਨੇ ਮਹੱਤਵਪੂਰਨ ਹਨ।
Home Page 26 ਹਫ਼ਤਿਆਂ ਦੀ ਪੇਡ ਪੇਰੈਂਟਲ ਲੀਵ ਵਾਲਾ ਬਿੱਲ ਪਾਸ