ਆਕਲੈਂਡ, 28 ਅਪ੍ਰੈਲ – ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਹ ਲਾਈਵ ਪ੍ਰਸਾਰਣ ਹਾਈ ਕਮਿਸ਼ਨ ਆਫ਼ ਇੰਡੀਆ, ਨਿਊ ਇੰਡੀਆ ਡਿਵੈਲਪਮੈਂਟ ਫਾਊਂਡੇਸ਼ਨ (ਐਨਆਈਡੀ) ਅਤੇ ਇੰਡੀਆ ਡਾਇਸਪੋਰਾ ਵੱਲੋਂ ਕਰਵਾਇਆ ਜਾ ਰਿਹਾ ਹੈ। ਹਾਈ ਕਮਿਸ਼ਨ ਆਫ਼ ਇੰਡੀਆ ਇਸ ਸਪੈਸ਼ਲ ਪ੍ਰਸਾਰਣ ‘ਚ ਪਹੁੰਚਣ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਆਕਲੈਂਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਲਾਈਵ ਪ੍ਰਸਾਰਣ 30 ਅਪ੍ਰੈਲ ਦਿਨ ਐਤਵਾਰ ਨੂੰ ਮਹਾਤਮਾ ਗਾਂਧੀ ਸੈਂਟਰ, ਆਕਲੈਂਡ ਵਿਖੇ ਸ਼ਾਮ 3.00 ਵਜੇ ਕੀਤਾ ਜਾਏਗਾ।
ਇਹ ਇੱਕ ਓਪਨ ਈਵੈਂਟ ਹੈ ਜਿਸ ਤੋਂ ਬਾਅਦ ਡਿਨਰ ਵੀ ਰੱਖਿਆ ਗਿਆ ਹੈ। ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਪਰ ਕੇਟਰਿੰਗ ਦੇ ਮਕਸਦ ਲਈ ਕਿਰਪਾ ਕਰਕੇ ‘ਅਟੈਂਡਿੰਗ’ ‘ਤੇ ਕਲਿੱਕ ਕਰਕੇ ਆਪਣੀ ਮੌਜੂਦਗੀ ਦੀ ਪੁਸ਼ਟੀ ਕਰੋ।
ਪ੍ਰੋਗਰਾਮ ਦਾ ਵੇਰਵੇ ਹੇਠਾਂ ਦਿੱਤਾ ਗਿਆ ਹੈ:
1. ਲਾਈਵ ਬੈਂਡ ਅਤੇ ਭਾਰਤੀ ਕਲਾਸੀਕਲ ਪੇਸ਼ਕਾਰੀ
2. ਵੀਡੀਓ – ‘ਮਨ ਕੀ ਬਾਤ’ ਦੀ ਸ਼ਾਨਦਾਰ ਯਾਤਰਾ
3. ਗੈੱਸਟ ਸਪੀਕਰ
4. ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਲਾਈਵ ਪ੍ਰਸਾਰਣ
5. ਡਿਨਰ
Home Page 30 ਅਪ੍ਰੈਲ ਨੂੰ ਆਕਲੈਂਡ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ‘ਮਨ ਕੀ...