ਅਸਾਮ ‘ਚ 3 ਗੇੜਾਂ, ਤਾਮਿਲ ਨਾਡੂ, ਕੇਰਲ ਤੇ ਪੁਡੂਚੇਰੀ ‘ਚ 1 ਗੇੜ ਅਤੇ ਪੱਛਮੀ ਬੰਗਾਲ ‘ਚ 8 ਗੇੜਾਂ ਵਿੱਚ ਵੋਟਿੰਗ
ਨਵੀਂ ਦਿੱਲੀ, 18 ਮਾਰਚ – ਇੱਥੇ ਦੇ ਵਿਗਿਆਨ ਭਵਨ ‘ਚ 26 ਫਰਵਰੀ ਨੂੰ ਭਾਰਤੀ ਚੋਣ ਕਮਿਸ਼ਨ ਸ੍ਰੀ ਸੁਨੀਲ ਅਰੋੜਾ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਇਹ ਚੋਣਾਂ ਪੱਛਮੀ ਬੰਗਾਲ ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਵਿੱਚ ਹੋਣੀਆਂ ਹਨ ਅਤੇ ਇਨ੍ਹਾਂ ਚੋਣ ਦੇ ਨਤੀਜੇ 2 ਮਈ ਨੂੰ ਆਉਣਗੇ। ਚੋਣ ਪ੍ਰੋਗਰਾਮ ਦਾ ਐਲਾਨ ਹੁੰਦੇ ਹੀ ਇਨ੍ਹਾਂ ਚਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਚੋਣ ਜ਼ਾਬਤਾ ਫ਼ੌਰੀ ਲਾਗੂ ਹੋ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਕਾਰਨ ਕੁੱਝ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸਾਮ ਵਿੱਚ ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ। ਪਹਿਲੇ ਗੇੜ ਵਿੱਚ 27 ਮਾਰਚ ਨੂੰ 47 ਸੀਟਾਂ ‘ਤੇ ਵੋਟਾਂ ਪੈਣਗੀਆਂ। ਪੰਜ ਰਾਜਾਂ ਵਿੱਚ ਚੋਣ ਨਤੀਜੇ 2 ਮਈ ਨੂੰ ਆਉਣਗੇ। ਅਸਾਮ ਵਿੱਚ ਦੂਜੇ ਗੇੜ ਲਈ 39 ਸੀਟਾਂ ‘ਤੇ 1 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਤੀਜੇ ਗੇੜ ਲਈ ਵੋਟਾਂ 6 ਅਪ੍ਰੈਲ ਨੂੰ 40 ਸੀਟਾਂ ਲਈ ਪੈਣਗੀਆਂ। ਕੇਰਲ ਵਿੱਚ ਸਾਰੀਆਂ ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਤਾਮਿਲ ਨਾਡੂ ਵਿੱਚ ਵੀ ਇਕ ਹੀ ਗੇੜ ਵਿੱਚ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਪੁਡੂਚੇਰੀ ਵਿੱਚ 1 ਗੇੜ ਵਿੱਚ ਹੀ ਵੋਟਾਂ ਪੈਣਗੀਆਂ। ਇੱਥੇ ਵੀ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ।ਪੱਛਮੀ ਬੰਗਾਲ ਵਿੱਚ 8 ਗੇੜਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਗੇੜ ਲਈ 27 ਮਾਰਚ ਨੂੰ 38 ਸੀਟਾਂ, 1 ਅਪ੍ਰੈਲ ਨੂੰ 30 ਸੀਟਾਂ ਲਈ ਵੋਟਾਂ ਪੈਣਗੀਆਂ। ਰਾਜ ਵਿੱਚ 6 ਅਪ੍ਰੈਲ ਨੂੰ 31, 10 ਅਪ੍ਰੈਲ ਨੂੰ 44, 17 ਅਪ੍ਰੈਲ ਨੂੰ 45, 22 ਅਪ੍ਰੈਲ ਨੂੰ 43, 26 ਅਪ੍ਰੈਲ ਨੂੰ 36 ਤੇ 29 ਅਪ੍ਰੈਲ ਨੂੰ 35 ਸੀਟਾਂ ਲਈ ਵੋਟਿੰਗ ਹੋਵੇਗੀ।
ਅਸਾਮ ਵਿੱਚ 126, ਤਾਮਿਲ ਨਾਡੂ ਵਿੱਚ 234, ਪੱਛਮੀ ਬੰਗਾਲ ਵਿੱਚ 294, ਕੇਰਲ ਵਿੱਚ 140 ਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪੈਣਗੀਆਂ। ਅਸਾਮ ਤੇ ਪੱਛਮੀ ਬੰਗਾਲ ਅਸੈਂਬਲੀਆਂ ਦੀ ਮੌਜੂਦਾ ਮਿਆਦ 31 ਮਈ ਨੂੰ ਜਦੋਂ ਕਿ ਤਾਮਿਲ ਨਾਡੂ ਦੀ 4 ਮਈ, ਕੇਰਲਾ ਦੀ 1 ਜੂਨ ਤੇ ਪੁੱਡੂਚੇਰੀ ਦੀ 8 ਜੂਨ ਨੂੰ ਖ਼ਤਮ ਹੋਵੇਗੀ।
Home Page 4 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਚੋਣਾਂ 27...