4.8 ਮਾਪ ਦੇ ਭੂਚਾਲ ਨੇ ਨਾਰਥ ਆਈਸਲੈਂਡ ਨੂੰ ਹਿਲਾ ਕੇ ਰੱਖ ਦਿੱਤਾ

ਟੌਰੰਗੀ (ਨਾਰਥ ਆਈਸਲੈਂਡ), 3 ਜੂਨ – ਕੇਂਦਰੀ ਨਾਰਥ ਆਈਸਲੈਂਡ ਦੇ ਖੇਤਰ ਟੌਰੰਗੀ ਨੇੜੇ 4.8 ਮਾਪ ਦਾ ਭੂਚਾਲ ਆਇਆ। ਜੀਓਨੈੱਟ ਨੇ ਦੁਪਹਿਰ 12.23 ਵਜੇ ਭੂਚਾਲ ਦੇ ਕਾਰਣ ਦਰਮਿਆਨੇ ਝਟਕੇ ਆਉਣ ਦੀ ਖ਼ਬਰ ਦਿੱਤੀ। ਇਹ ਭੂਚਾਲ ਟੌਰੰਗੀ ਤੋਂ ਲਗਭਗ 15 ਕਿੱਲੋਮੀਟਰ ਉੱਤਰ-ਪੂਰਬ ਵਿੱਚ 5 ਕਿੱਲੋਮੀਟਰ ਦੀ ਡੂੰਘਾਈ ‘ਤੇ ਆਇਆ।
ਦੁਪਹਿਰ 12.39 ਵਜੇ ਤੱਕ, 1600 ਤੋਂ ਵੱਧ ਲੋਕਾਂ ਨੇ ਜੀਓਨੈੱਟ ਵੈੱਬਸਾਈਟ ‘ਤੇ ਇਸ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਰਿਪੋਰਟਾਂ ਨੇ ਭੂਚਾਲ ਨੂੰ ‘ਕਮਜ਼ੋਰ’ ਜਾਂ ‘ਹਲਕਾ’ ਮਹਿਸੂਸ ਕੀਤਾ। ਕੁਲ 37 ਲੋਕਾਂ ਨੇ ਇਸ ਨੂੰ ਇੱਕ ਤਗੜਾ ਭੂਚਾਲ ਦੱਸਿਆ, ਦੋ ਲੋਕਾਂ ਨੇ ਇਸ ਨੂੰ ਗੰਭੀਰ ਮਹਿਸੂਸ ਕੀਤਾ ਗਿਆ ਜਦੋਂ ਕਿ ਚਾਰ ਲੋਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਹਿਲਾਉਣ ਵਾਲਾ ਦੱਸਿਆ।
ਭੂਚਾਲ ਰਾਤ ਭਰ ਨਾਰਥ ਆਈਸਲੈਂਡ ਦੇ ਕੇਂਦਰੀ ਵਿੱਚ ਆਏ ਭੂਚਾਲ ਦੇ ਝੁੰਡ ਤੋਂ ਬਾਅਦ ਆਇਆ ਹੈ। ਤਕਰੀਬਨ ਪੰਜ ਭੁਚਾਲਾਂ ਨੇ ਟਾਪੋ ਨੂੰ ਹਿਲਾਇਆ। ਜੀਓਨੈੱਟ ਨੇ ਉਨ੍ਹਾਂ ਦੀ ਤੀਬਰਤਾ 2 ਅਤੇ 2.9 ਦੇ ਦਰਮਿਆਨ ਰਿਕਾਰਡ ਕੀਤੀ।