ਕਬੱਡੀ ਕੱਪ ‘ਤੇ ਬੇਅ ਆਫ਼ ਪਲੈਂਟੀ ਦਾ ਕਬਜ਼ਾ, ਤੀਰਥ ਸਿੰਘ ਅਟਵਾਲ ‘ਸਿੱਖ ਕਮਿਊਨਿਟੀ ਹੀਰੋ ਆਫ਼ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ
ਆਕਲੈਂਡ, 26 ਨਵੰਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਇੱਥੇ ਹੋਈਆਂ 5ਵੀਆਂ ਐਨਜ਼ੈੱਡ ਸਿੱਖ ਗੇਮਜ਼ ਦੇ ਦੂਜੇ ਤੇ ਆਖ਼ਰੀ ਦਿਨ ਖੇਡ ਮੈਦਾਨ ‘ਚ ਸਾਰਾ ਦਿਨ ਰੌਣਕ ਮੇਲਾ ਲੱਗਿਆ ਰਿਹਾ। ਵੱਖ-ਵੱਖ ਖੇਡਾਂ ਦੇ ਮੁਕਾਬਲੇ ਫਾਈਨਲ ਮੁਕਾਬਲੇ ਹੋਏ ਅਤੇ ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਕਬੱਡੀ ਦੇ ਫਾਈਨਲ ਮੁਕਾਬਲਾ ‘ਚ ਬੇਅ ਆਫ਼ ਪਲੈਂਟੀ ਨੇ ਐੱਸ.ਬੀ.ਐੱਸ ਕਲੱਬ ਨੂੰ ਹਰਾ ਕੇ ਕੱਪ ‘ਤੇ ਕਬਜ਼ਾ ਕੀਤਾ।
ਇਸ ਮੌਕੇ ਤੀਰਥ ਸਿੰਘ ਅਟਵਾਲ ਦਾ ‘ਸਿੱਖ ਕਮਿਊਨਿਟੀ ਹੀਰੋ ਆਫ਼ ਦਾ ਯੀਅਰ’ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਮੀਡੀਆ ਸ਼ਖ਼ਸੀਅਤ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਕਾਲ ਫਾਊਂਡੇਸ਼ਨ ਅਤੇ ਐੱਸ.ਬੀ.ਐੱਸ. ਕਲੱਬ ਵੱਲੋਂ ਦਿੱਤਾ ਗਿਆ, ਜਿਸ ਨੂੰ ਸ. ਹਰਜਿੰਦਰ ਸਿੰਘ ਬਸਿਆਲਾ ਨੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੇ ਗਲ ਵਿੱਚ ਪਾਇਆ।
ਅੱਜ ਦੀ ਸਭਿਆਚਾਰਕ ਸਟੇਜ ਉੱਤੇ ਜਿੱਥੇ ਸਥਾਨਿਕ ਬੱਚਿਆਂ ਤੇ ਵੱਡਿਆਂ ਨੇ ਕਲਾਕਾਰੀ ਵਿਖਾਈ ਉੱਥੇ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਖੇਡਾਂ ਲਈ ਪਹੁੰਚੇ ਵਾਰਿਸ ਭਰਾਵਾਂ ਦੀ ਤਿੱਕੜੀ ਨੇ ਖ਼ੂਬ ਰੌਣਕਾਂ ਲਾਈਆਂ ਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸੰਗੀਤਕਾਰ ਸੰਗਤਾਰ ਨੇ ਇੱਕ ਗੀਤ ਦੇ ਨਾਲ ਇਸ ਸਭਿਆਚਾਰਕ ਸ਼ਾਮ ਦੀ ਸ਼ੁਰੂਆਤ ਕੀਤੀ। ਗਾਇਕ ਕਮਲ ਹੀਰ ਨੇ ਕਬੱਡੀ ਗੀਤ ਤੋਂ ਬਾਅਦ ਆਪਣੇ ਕਈ ਹਿੱਟ ਗੀਤ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਬਾਅਦ ਗਾਇਕ ਮਨਮੋਹਨ ਵਾਰਿਸ ਨੇ ਕਮਾਲ ਦੀ ਗਾਇਕੀ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਨੇ ਸਭਿਆਚਾਰਕ ਗੀਤ, ਲੋਕ ਤੱਥ ਅਤੇ ਸਵ. ਅਮਰ ਸਿੰਘ ਸ਼ੌਕੀ ਹੋਰਾਂ ਦੇ ਲਿਖੇ ਗੀਤ ਗਾਏ।
Home Page 5ਵੀਆਂ ਐਨਜ਼ੈੱਡ ਸਿੱਖ ਗੇਮਜ਼ ਪੂਰੇ ਸ਼ਾਨੋ ਸ਼ੌਕਤ ਨਾਲ ਵਾਰਿਸ ਭਰਾਵਾਂ ਦੇ ਸਭਿਆਚਾਰਕ...