‘6ਵੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ 30 ਨਵੰਬਰ ਤੋਂ 1 ਦਸੰਬਰ ਤੱਕ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆਂ ਜਾਣਗੀਆਂ

ਗੇਮਜ਼ ਲਈ ਰਜਿਸਟ੍ਰੇਸ਼ਨ 1 ਸਤੰਬਰ ਤੋਂ ਅਕਤੂਬਰ ਦੇ ਅੰਤ ਤੱਕ
ਆਕਲੈਂਡ, 25 ਅਗਸਤ – ਅੱਜ ਨਿਊਜ਼ੀਲੈਂਡ ਸਿੱਖ ਗੇਮਜ਼ ਦੇ ਪ੍ਰਬੰਧਕਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ‘6ਵੀਆਂ ਨਿਊਜ਼ੀਲੈਂਡ ਸਿੱਖ ਗੇਮਜ਼’ 30 ਨਵੰਬਰ ਤੋਂ 1 ਦਸੰਬਰ ਤੱਕ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆਂ ਜਾਣਗੀਆਂ।
ਦੋ ਦਿਨਾਂ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦੇ ਵਿੱਚ ਜਿੱਥੇ ਸੈਂਕੜੇ ਸਥਾਨਿਕ ਖਿਡਾਰੀ ਵੱਖ-ਵੱਖ ਖੇਡਾਂ ਦੇ ਵਿੱਚ ਹਿੱਸਾ ਲੈਣਗੇ, ਉੱਥੇ ਹੀ ਆਸਟਰੇਲੀਆ ਅਤੇ ਇੰਡੀਆ ਤੋਂ ਵੀ ਖਿਡਾਰੀ ਖੇਡਣ ਲਈ ਪਹੁੰਚਣਗੇ। ਇਨ੍ਹਾਂ ਖੇਡਾਂ ਦੇ ਵਿੱਚ ਮਹਿਲਾਵਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦੋਵੇਂ ਦਿਨ ਹੋਣ ਵਾਲੀਆਂ ਖੇਡਾਂ ਦੌਰਾਨ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਨਾਲੋਂ ਨਾਲ ਚੱਲਣਗੇ।
ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਭਰਵੇਂ ਸਮਾਗਮ ਵਿੱਚ ‘6ਵੀਆਂ ਨਿਊਜ਼ੀਲੈਂਡ ਗੇਮਜ਼’ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ, ਟੀਮਾਂ ਤੇ ਕਲੱਬਾਂ ਆਪਣੀ ਰਜਿਸਟ੍ਰੇਸ਼ਨ 1 ਸਤੰਬਰ ਤੋਂ ਅਕਤੂਬਰ ਦੇ ਅੰਤ ਤੱਕ ਕਰਵਾ ਸਕਦੇ ਹਨ।