6.2 ਦੀ ਤੀਬਰਤਾ ਦਾ ਭੂਚਾਲ, ਨੇਪਾਲ ਦੇ ਕੇਂਦਰ ਵਿੱਚ ਦਿੱਲੀ ਤੋਂ ਲੈ ਕੇ ਉੱਤਰਾਖੰਡ ਤੱਕ ਧਰਤੀ ਹਿੱਲੀ

ਨਵੀਂ ਦਿੱਲੀ, 3 ਅਕਤੂਬਰ – ਭਾਰਤ ਵਿੱਚ ਅੱਜ ਦੁਪਹਿਰ 2.50 ਵਜੇ 25 ਮਿੰਟਾਂ ਦੇ ਵਕਫ਼ੇ ਨਾਲ 4.6 ਅਤੇ 6.2 ਦੀ ਸ਼ਿੱਦਤ ਨਾਲ ਦੋ ਭੂਚਾਲ ਆਏ, ਜਿਸ ਕਾਰਨ ਨੇਪਾਲ ਹਿੱਲ ਗਿਆ। ਡਰਾਉਣੀ ਗੱਲ ਇਹ ਸੀ ਕਿ ਵੱਡੇ ਭੂਚਾਲ ਤੋਂ ਬਾਅਦ ਘੱਟ ਤੀਬਰਤਾ ਦੇ ਕਈ ਝਟਕੇ ਮਹਿਸੂਸ ਕੀਤੇ ਗਏ, ਲੋਕ ਡਰ ਗਏ। ਇਨ੍ਹਾਂ ਕਾਰਨ ਦਿੱਲੀ-ਐੱਨਸੀਆਰ, ਚੰਡੀਗੜ੍ਹ ਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਜ਼ੋਰਦਾਰ ਝਟਕੇ ਲੱਗੇ। ਬਾਅਦ ਦੁਪਹਿਰ 2.53 ’ਤੇ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ, ਚੰਡੀਗੜ੍ਹ, ਹਰਿਆਣਾ, ਲਖਨਊ, ਉੱਤਰਾਖੰਡ ਤੇ ਰਾਜਸਥਾਨ ਸਣੇ ਉੱਤਰੀ ਭਾਰਤ ਅਤੇ ਨੇਪਾਲ ਵਿੱਚ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਵੱਲੋਂ ਦੱਸਿਆ ਗਿਆ ਹੈ ਕਿ ਦੁਪਹਿਰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ।