60 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਵੈਕਸੀਨੇਸ਼ਨ ਬੁਕਿੰਗ ਓਪਨ

ਵੈਲਿੰਗਟਨ, 28 ਜੁਲਾਈ – ਨਿਊਜ਼ੀਲੈਂਡ ਦੀ ਕੋਵਿਡ -19 ਟੀਕਾ ਰੋਲ-ਆਊਟ ਇੱਕ ਮੀਲ ਪੱਥਰ ‘ਤੇ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕਿਹਾ ਕਿ 28 ਜੁਲਾਈ ਦਿਨ ਬੁੱਧਵਾਰ ਤੋਂ 60 ਸਾਲ ਤੋਂ ਵੱਧ ਉਮਰ ਵਰਗ ਦੇ ਲੋਕ ਆਪਣਾ ਕੋਵਿਡ -19 ਵੈਕਸੀਨੇਸ਼ਨ ਲਈ ਬੁਕਿੰਗ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਕਿ ਦੋ ਹਫ਼ਤਿਆਂ ਵਿੱਚ 55 ਤੋਂ ਵੱਧ ਉਮਰ ਵਾਲਿਆਂ ਨੂੰ ਸੱਦਾ ਦਿੱਤਾ ਜਾਏ।
27 ਜੁਲਾਈ ਤੱਕ ਲਗਭਗ 1 ਮਿਲੀਅਨ ਨਿਊਜ਼ੀਲੈਂਡ ਵਾਸੀਆਂ ਨੇ ਫਾਈਜ਼ਰ ਟੀਕੇ ਦੀ ਪਹਿਲੀ ਖ਼ੁਰਾਕ ਪ੍ਰਾਪਤ ਕੀਤੀ ਹੈ ਜਦੋਂ ਕਿ ਲਗਭਗ 700,000 ਪੂਰੀ ਤਰ੍ਹਾਂ ਟੀਕੇ ਲਗਵਾਏ ਚੁੱਕੇ ਹਨ।
ਪਰ ਜਿਵੇਂ ਕਿ ਸਰਕਾਰ ਗਰੁੱਪ 4 ਨੂੰ ਰੋਲ-ਆਊਟ ਨੂੰ ਵਧਾਉਂਦੀ ਹੈ, ਲਗਭਗ 30% ਉੱਚ ਜੋਖ਼ਮ ਵਾਲੇ ਫ਼ਰੰਟ ਲਾਈਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਦੂਜੀ ਖ਼ੁਰਾਕ ਨਹੀਂ ਮਿਲੀ ਹੈ ਅਤੇ ਗਰੁੱਪ 3 ਦੇ ਸਿਰਫ਼ 12% ਨੇ ਦੋਵੇਂ ਖ਼ੁਰਾਕਾਂ ਲਈਆਂ ਹਨ। ਗਰੁੱਪ 4 ਦੇ ਲਗਭਗ 2 ਮਿਲੀਅਨ ਲੋਕ ਹਨ।
ਜੇ ਤੁਹਾਡੀ ਉਮਰ 60 ਤੋਂ ਵੱਧ ਹੈ ਤਾਂ ਆਪਣੀ ਵੈਕਸੀਨ ਬੁੱਕ ਕਰਵਾਉਣ ਲਈ ‘ਬੁੱਕ ਮਾਈ ਵੈਕਸੀਨ ਵੈੱਬਸਾਈਟ’ ‘ਤੇ ਜਾਓ ਜਾਂ 0800 28 29 26 ‘ਤੇ ਫ਼ੋਨ ਕਰੋ।