ਨਵੀਂ ਦਿੱਲੀ, 24 ਅਗਸਤ – ਨੈਸ਼ਨਲ ਫਿਲਮ ਐਵਾਰਡ ਭਾਰਤ ਵਿੱਚ ਸਭ ਤੋਂ ਪ੍ਰਮੁੱਖ ਫਿਲਮ ਅਵਾਰਡ ਸਮਾਰੋਹ ਹੈ, ਨਵੀਂ ਦਿੱਲੀ ਵਿੱਚ 24 ਅਗਸਤ ਨੂੰ ਸ਼ਾਮ 5 ਵਜੇ 69ਵੇਂ ਨੈਸ਼ਨਲ ਐਵਾਰਡਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸਾਲ 2021 ਵਿੱਚ 28 ਭਾਸ਼ਾਵਾਂ ਵਿੱਚ 280 ਫਿਲਮਾਂ ਐਵਾਰਡਾਂ ਲਈ ਦਾਖਲ ਹੋਈਆਂ ਸਨ। ਫ਼ੀਚਰ ਫ਼ਿਲਮ ਵਿੱਚ 31 ਸ਼੍ਰੇਣੀਆਂ, ਗ਼ੈਰ-ਫ਼ੀਚਰ ਵਿੱਚ 24 ਅਤੇ ਸਿਨੇਮਾ ਸਕ੍ਰਿਪਟ ਰਾਈਟਿੰਗ ਵਿੱਚ 3 ਸ਼੍ਰੇਣੀਆਂ ਹਨ।
ਨੈਸ਼ਨਲ ਫਿਲਮ ਐਵਾਰਡਾਂ ਵਿੱਚ ਸੂਜੀਤ ਸਰਕਾਰ ਦੀ ਬਾਇਓਪਿਕ ‘ਸਰਦਾਰ ਊਧਮ ਸਿੰਘ’ ਨੂੰ ਸਰਵੋਤਮ ਹਿੰਦੀ ਫਿਲਮ ਐਲਾਨਿਆ ਗਿਆ ਹੈ। ਦੱਖਣ ਦੇ ਸਟਾਰ ਅਲੂ ਅਰਜੁਨ ਨੂੰ ਤੈਲਗੂ ਬਲਾਕਬਸਟਰ ‘ਪੁਸ਼ਪਾ: ਦਿ ਰਾਈਜ਼ (ਪਾਰਟ-1) ਲਈ ਬੈਸਟ ਐਕਟਰ ਦੇ ਐਵਾਰਡ ਲਈ ਚੁਣਿਆ ਗਿਆ।
ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਇਸ ਫਿਲਮ ਨੇ ਬੈਸਟ ਸਿਨੇਮਾਟੋਗ੍ਰਾਫੀ, ਸਰਵੋਤਮ ਪ੍ਰੋਡਕਸ਼ਨ ਡਿਜ਼ਾਈਨ ਤੇ ਕੌਸਟਿਊਮ ਡਿਜ਼ਾਈਨ ਵਰਗ ਵਿਚ ਵੀ ਪੁਰਸਕਾਰ ਜਿੱਤੇ। ਬੌਲੀਵੁੱਡ ਅਦਾਕਾਰਾਂ ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਕ੍ਰਮਵਾਰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਤੇ ‘ਮਿਮੀ’ ਵਿਚ ਨਿਭਾਏ ਕਿਰਦਾਰਾਂ ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ ਹੈ। ਬੈਸਟ ਨਿਰਦੇਸ਼ਕ ਦਾ ਕੌਮੀ ਫਿਲਮ ਐਵਾਰਡ ਮਰਾਠੀ ਫ਼ਿਲਮ ‘ਗੋਦਾਵਰੀ’ ਲਈ ਨਿਖਿਲ ਮਹਾਜਨ ਦੀ ਝੋਲੀ ਪਿਆ। ਹਿੰਦੀ ਫਿਲਮ ‘ਰਾਕੇਟਰੀ: ਦਿ ਨਾਂਬੀ ਇਫੈਕਟ’ ਨੂੰ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਫਿਲਮਸਾਜ਼ ਕੇਤਨ ਮਹਿਤਾ ਦੀ ਅਗਵਾਈ ਵਾਲੀ 11 ਮੈਂਬਰੀ ਜਿਊਰੀ ਨੇ ਕੀਤਾ। ਹੋਰਨਾਂ ਵਰਗਾਂ ਵਿੱਚ ਪੰਕਜ ਤ੍ਰਿਪਾਠੀ ਨੂੰ ਫਿਲਮ ‘ਮਿਮੀ’ ਤੇ ਪੱਲਵੀ ਜੋਸ਼ੀ ਨੂੰ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਲਈ ਕ੍ਰਮਵਾਰ ਸਰਵੋਤਮ ਸਹਾਇਕ ਅਦਾਕਾਰ ਤੇ ਅਦਾਕਾਰਾ ਦੇ ਐਵਾਰਡਾਂ ਲਈ ਨਾਮਜ਼ਦ ਕੀਤਾ ਗਿਆ। ਐਸਐਸ ਰਾਜਾਮੌਲੀ ਦੀ ‘ਆਰਆਰਆਰ’ ਨੇ 69ਵੇਂ ਨੈਸ਼ਨਲ ਐਵਾਰਡਾਂ ‘ਚ ਬਹੁਤ ਸਾਰੇ ਐਵਾਰਡ ਜਿੱਤੇ।
ਨੈਸ਼ਨਲ ਫਿਲਮ ਐਵਾਰਡ 2023 ਦੇ ਜੇਤੂਆਂ ਦੀ ਸੂਚੀ
ਸਰਵੋਤਮ ਫੀਚਰ ਫਿਲਮ – ਰਾਕੇਟਰੀ ਦ ਨਾਂਬੀ ਇਫੈਕਟ (ਆਰ ਮਾਧਵਨ)
ਸਰਵੋਤਮ ਹਿੰਦੀ ਫਿਲਮ – ਸਰਦਾਰ ਊਧਮ (ਵਿੱਕੀ ਕੌਸ਼ਲ)
ਸਰਵੋਤਮ ਅਭਿਨੇਤਰੀ – ਆਲੀਆ ਭੱਟ (ਗੰਗੂਬਾਈ ਕਾਠੀਆਵਾੜੀ) ਅਤੇ ਕ੍ਰਿਤੀ ਸੈਨਨ (ਮਿਮੀ)
ਸਰਵੋਤਮ ਅਦਾਕਾਰ – ਅੱਲੂ ਅਰਜੁਨ (ਪੁਸ਼ਪਾ ਫਿਲਮ)
ਸਰਵੋਤਮ ਐਡੀਟਰ – ਸੰਜੇ ਲੀਲਾ ਭੰਸਾਲੀ (ਗੰਗੂਬਾਈ ਕਾਠੀਆਵਾੜੀ)
ਸਰਵੋਤਮ ਸਪੋਰਟਿੰਗ ਐਕਟਰ – ਪੰਕਜ ਤ੍ਰਿਪਾਠੀ (ਮਿਮੀ)
ਸਰਵੋਤਮ ਸਪੋਰਟਿੰਗ ਐਕਟਰਸ – ਪੱਲਵੀ ਜੋਸ਼ੀ (ਦਿ ਕਸ਼ਮੀਰ ਫਾਈਲਜ਼)
ਸਰਵੋਤਮ ਸੰਗੀਤ ਨਿਰਦੇਸ਼ਕ – ਦੇਵੀ ਸ੍ਰੀ ਪ੍ਰਸਾਦ (ਪੁਸ਼ਪਾ)
ਸਰਵੋਤਮ ਐਕਸ਼ਨ ਡਾਇਰੈਕਸ਼ਨ – ਆਰ.ਆਰ.ਆਰ
ਸਰਵੋਤਮ ਕੋਰੀਓਗ੍ਰਾਫੀ – ਆਰ.ਆਰ.ਆਰ
ਸਪੈਸ਼ਲ ਇਫੈਕਟਸ – ਆਰ.ਆਰ.ਆਰ
ਸਰਬੋਤਮ ਗੁਜਰਾਤੀ ਫਿਲਮ – ਚਲੋ ਸ਼ੋਅ
ਬੈਸਟ ਮਿਸਿੰਗ ਫਿਲਮ – ਬੂੰਬਾ ਰਾਈਡ
ਸਰਬੋਤਮ ਅਸਾਮੀ ਫਿਲਮ – ਅਨੂਰ
ਸਰਵੋਤਮ ਬੰਗਾਲੀ ਫਿਲਮ – ਕਾਲੋਖੋ
ਸਰਵੋਤਮ ਕੰਨੜ ਫਿਲਮ – 777 ਚਾਰਲੀ
ਬੈਸਟ ਮੈਥਿਲੀ ਫਿਲਮ – ਸਮੰਤਰ
ਸਰਵੋਤਮ ਮਰਾਠੀ ਫਿਲਮ – ਏਕਦਾ ਕੇ ਜਾਲਾ
ਸਰਵੋਤਮ ਮਲਿਆਲਮ ਫਿਲਮ – ਹੋਮ
ਸਰਵੋਤਮ ਗ਼ੈਰ ਫੀਚਰ ਫਿਲਮ – ਏਕ ਥਾ ਗਾਓਂ (ਗੜ੍ਹਵਾਲੀ ਅਤੇ ਹਿੰਦੀ)
ਸਰਵੋਤਮ ਨਿਰਦੇਸ਼ਕ – ਬਕੁਲ ਮਟਿਆਨੀ (ਸਮਾਇਲ ਕ੍ਰਿਪਾ)
ਪਰਿਵਾਰਕ ਕਦਰਾਂ-ਕੀਮਤਾਂ ‘ਤੇ ਵਧੀਆ ਫਿਲਮ – ਚੰਦ ਸਾਂਸੇ (ਹਿੰਦੀ)
ਸਰਵੋਤਮ ਸਿਨੇਮੈਟੋਗ੍ਰਾਫਰ – ਬਿੱਟੂ ਰਾਵਤ (ਪੱਤਲ ਟੀ)
ਸਰਵੋਤਮ ਖੋਜੀ ਫਿਲਮ – ਚਲਾਨ ਦੀ ਤਲਾਸ਼ (ਅੰਗਰੇਜ਼ੀ)
ਸਰਵੋਤਮ ਵਿਦਿਅਕ ਫਿਲਮ – ਸਿਰਪਿਗਾਲਿਨ ਸਿਪੰਗਲ (ਤਾਮਿਲ)
ਸਮਾਜਿਕ ਮੁੱਦੇ ‘ਤੇ ਸਰਵੋਤਮ ਫਿਲਮ – ਮਿੱਠੂ ਦੀ (ਅੰਗਰੇਜ਼ੀ), ਇਕ ਦੋ ਤਿੰਨ (ਮਰਾਠੀ, ਹਿੰਦੀ)
ਸਰਵੋਤਮ ਵਾਤਾਵਰਣ ਫਿਲਮ – ਮੁੰਨਮ (ਮਲਿਆਲਮ)