ਆਕਲੈਂਡ, 7 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਐਨਜ਼ੈੱਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਦੇ ਪ੍ਰਬੰਧਕਾਂ ਵੱਲੋਂ 8 ਅਪ੍ਰੈਲ ਦਿਨ ਸ਼ਨੀਵਾਰ ਨੂੰ ‘ਰਿਵਾਇਵਿੰਗ ਪੰਥਕ ਸਿੱਖ ਲੀਡਰਸ਼ਿਪ’ (ਨੈਵੀਗੇਟਿੰਗ ਲੈਫ਼ਟ, ਸੈਂਟਰ ਐਂਡ ਰਾਈਟ ਪੋਲਟਿਕਸ) ਦੇ ਨਾਂਅ ‘ਤੇ ਪਾਪਾਟੋਏਟੋਏ ਦੇ ਟਾਊਨ ਹਾਲ, 35 ਸੈਂਟ ਜੌਰਜ ਸਟ੍ਰੀਟ ਵਿਖੇ ਸੈਮੀਨਾਰ ਕਰਵਾ ਰਹੇ ਹਨ।
ਐਨਜ਼ੈੱਡਸੀਐੱਸਏ ਵੱਲੋਂ ਕਰਵਾਇਆ ਜਾਣ ਵਾਲਾ ਸੈਮੀਨਾਰ ਦੁਪਹਿਰੇ 1.30 ਵਜੇ ਤੋਂ ਸ਼ਾਮ 5.00 ਵਜੇ ਤੱਕ ਕਰਵਾਇਆ ਜਾਏਗਾ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਤੇ ਮੱਖ ਬੁਲਾਰੇ ਵਜੋਂ ਅਮਰੀਕਾ ਤੋਂ ਸ. ਹਰਿੰਦਰ ਸਿੰਘ (ਕੋ-ਫਾਊਂਡਰ ਐਂਡ ਇਨੋਵੇਸ਼ਨ ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ ਯੂਐੱਸਏ) ਪਹੁੰਚ ਗਏ ਹਨ, ਸ. ਹਰਿੰਦਰ ਸਿੰਘ ਅਜੋਕੀ ਸਿੱਖ ਲੀਡਰਸ਼ਿਪ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ, ਉਨ੍ਹਾਂ ਤੋਂ ਇਲਾਵਾ ਕੁੱਝ ਸਥਾਨਕ ਬੁਲਾਰੇ ਵੀ ਆਪਣੇ ਵਿਚਾਰ ਰੱਖਣਗੇ ਅਤੇ ਸਵਾਲ ਜਵਾਬ ਦਾ ਸਿਲਸਿਲਾ ਵੀ ਚੱਲੇਗਾ। ਐਨਜ਼ੈੱਡਸੀਐੱਸਏ ਦੇ ਪ੍ਰਬੰਧਕਾਂ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਪੰਥਕ ਲੀਡਰਸ਼ਿਪ ਬਾਰੇ ਜਾਣਨ ਦਾ ਮੌਕਾ ਮਿਲੇ।
ਐਨਜ਼ੈੱਡਸੀਐੱਸਏ ਦੇ ਬੁਲਾਰੇ ਗੁਰਤੇਜ ਸਿੰਘ ਨੇ ਕਿਹਾ ਕਿ ਸਾਨੂੰ ਅਜੋਕੀ ਪੰਥਕ ਲੀਡਰਸ਼ਿਪ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ।
ਸੈਮੀਨਾਰ ਦਾ ਪ੍ਰੋਗਰਾਮ:
1.30 ਵਜੇ ਚਾਹ ਤੇ ਮੇਲ-ਮਿਲਾਪ
1.45 ਵਜੇ ਸ਼ੁਰੂਆਤੀ ਜਾਣ-ਪਛਾਣ
2.00 ਵਜੇ ਮੁੱਖ ਬੁਲਾਰੇ ਵੱਲੋਂ ਸਪੀਚ (ਸ. ਹਰਿੰਦਰ ਸਿੰਘ, ਅਮਰੀਕਾ)
3.00 ਵਜੇ ਪੈਨਾਲਿਸਟ ਰਿਮਾਰਕਸ
3.30 ਵਜੇ ਮੁੱਖ ਬੁਲਾਰੇ ਵੱਲੋਂ ਸਵਾਲਾਂ ਦੇ ਜਵਾਬ
4.00 ਵਜੇ ਸਮਾਪਤੀ ਰਿਮਾਰਕਸ
4.30 ਵਜੇ ਰਿਫਰੈਸ਼ਮੈਂਟ
ਐਨਜ਼ੈੱਡਸੀਐੱਸਏ ਦੇ ਪ੍ਰਬੰਧਕਾਂ ਵੱਲੋਂ ਨਿਊਜ਼ੀਲੈਂਡ ਦੇ ਸਮੂਹ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਕਿ ਅਜੋਕੀ ਸਿੱਖ ਲੀਡਰਸ਼ਿਪ ਬਾਰੇ ਵਧੇਰੇ ਜਾਣਨ ਅਤੇ ਸ. ਹਰਿੰਦਰ ਸਿੰਘ ਅਮਰੀਕਾ ਦੇ ਵਿਚਾਰਾਂ ਨੂੰ ਸੁਣਨ ਦੇ ਨਾਲ-ਨਾਲ ਉਹ ਸੈਮੀਨਾਰ ਦੇ ਵਿਸ਼ੇ ਪ੍ਰਤੀ ਪੇਸ਼ ਕੀਤੇ ਵਿਚਾਰਾਂ ਬਾਰੇ ਸਵਾਲ ਵੀ ਪੁੱਛ ਸਕਦੇ ਹਨ।
ਹੋਣ ਜਾ ਰਹੇ ਇਸ ਸੈਮੀਨਾਰ ਸੰਬੰਧੀ ਹੋਰ ਵਧੇਰੇ ਜਾਣਕਾਰੀ ਤੁਸੀਂ ਰਾਣਾ ਜੱਜ ਨਾਲ 027 274 6401 ਅਤੇ ਤੇਜਵੀਰ ਸਿੰਘ ਨਾਲ 021 124 4213 ਉੱਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ https://www.nz-csa.org/seminar ਰਾਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
Home Page 8 ਅਪ੍ਰੈਲ ਨੂੰ ਪਾਪਾਟੋਏਟੋਏ ਵਿਖੇ ਐਨਜ਼ੈੱਡਸੀਐੱਸਏ ਵੱਲੋਂ ‘ਰਿਵਾਇਵਿੰਗ ਪੰਥਕ ਸਿੱਖ ਲੀਡਰਸ਼ਿਪ’ ਸਬੰਧੀ...