ਮੁੰਬਈ, 18 ਮਈ – ਫਿਲਮ ਅਤੇ ਟੀਵੀ ਅਦਾਕਾਰਾ ਰੀਮਾ ਲਾਗੂ ਦਾ ਅੱਜ ਦਿਨ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 59 ਸਾਲ ਰੀਮਾ ਨੂੰ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਇੱਥੇ ਦੇ ਕੋਕੀਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਲੀਵੁੱਡ ਵਿੱਚ ਮਾਂ ਦੀ ਭੂਮਿਕਾ ਨਿਭਾ ਕੇ ਸਭ ਦਾ ਦਿਲ ਜਿੱਤਣ ਵਾਲੀ ਰੀਮਾ ਲਾਗੂ ਦੇ ਦਿਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ। 1958 ਵਿੱਚ ਜੰਮੀ ਰੀਮਾ ਨੇ 1970 ਦੇ ਅੰਤ ਅਤੇ 80 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਫ਼ਿਲਮੀ ਕੈਰੀਅਰ ਸ਼ੁਰੂ ਹੋਇਆ।
ਹਿੰਦੀ ਅਤੇ ਮਰਾਠੀ ਫ਼ਿਲਮਾਂ ਦਾ ਜਾਣਿਆ ਪਛਾਣਿਆ ਨਾਮ ਰਹੀ ਰੀਮਾ ਨੂੰ ਛੋਟੇ ਅਤੇ ਵੱਡੇ ਪਰਦੇ ਉੱਤੇ ਮਾਂ ਦੀ ਨਿਭਾਈ ਭੂਮਿਕਾ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਅਦਾਕਾਰਾ ਰੀਮਾ ਨੇ ‘ਹਮ ਆਪ ਕੇ ਹੈ ਕੌਣ’, ‘ਆਸ਼ਿਕੀ’, ‘ਕੁਛ ਕੁਛ ਹੋਤਾ ਹੈ’, ‘ਹ ਸਾਥ ਸਾਥ ਹੈ’, ‘ਮੈਨੇ ਪਿਆਰ ਕਿਆ’, ‘ਕੱਲ ਹੋ ਨਾ ਹੋ’, ‘ਵਾਸਤਵ’, ‘ਸਾਜਨ’, ‘ਰੰਗੀਲਾ’ ਅਤੇ ‘ਕਿਆ ਕਹਿਨਾ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਟੀਵੀ ਸੀਰੀਅਲ ‘ਤੂੰ ਤੂੰ ਮੈਂ ਮੈਂ’ ਵਿੱਚ ਸੱਸ-ਬਹੂ ਦੀ ਲੜਾਈ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ, ਜਿਸ ਵਿੱਚ ਉਹ ਸੱਸ ਦੀ ਭੂਮਿਕਾ ਵਿੱਚ ਸੀ।
Bollywood News ਬਾਲੀਵੁੱਡ ਅਦਾਕਾਰਾ ਰੀਮਾ ਲਾਗੂ ਦਾ ਦਿਹਾਂਤ