ਮਨਪ੍ਰੀਤ ਬਾਦਲ ਵੱਲੋਂ ਕੈਪਟਨ ਸਰਕਾਰ ਦਾ ਪਹਿਲਾ ਬਜਟ ਪੇਸ਼

ਚੰਡੀਗੜ੍ਹ, 20 ਜੂਨ – ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ਦਾ ਸਾਲ ੨2017-18 ਲਈ 118237.90 ਕਰੋੜ ਰੁਪਏ ਦਾ ਪਹਿਲਾ ਬਜਟ ਪੰਜਾਬ ਦੇ ਪੇਸ਼ ਕੀਤਾ। ਇਸ ਬਜਟ ਰਾਹੀ ਵਿੱਤ ਮੰਤਰੀ ਬਾਦਲ ਵੱਲੋਂ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਦਲਿਤਾਂ, ਪਛੜੇ ਵਰਗਾਂ, ਬਜ਼ੁਰਗਾਂ ਆਦਿ ਨੂੰ ਕੁੱਝ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਇਸ ਬਜਟ ਵਿੱਚ ਮਾਲੀ ਖ਼ਰਚੇ 105514.84 ਕਰੋੜ ਰੁਪਏ ਦੇ ਹਨ ਅਤੇ 14784.87 ਕਰੋੜ ਰੁਪਏ ਦਾ ਮਾਲੀ ਘਾਟਾ ਦਿਖਾਇਆ ਗਿਆ ਹੈ, ਜੋ ਪਿਛਲੇ ਸਾਲ 11362.02 ਕਰੋੜ ਰੁਪਏ ਸੀ। ਰਾਜ ਕੋਸ਼ੀ ਘਾਟਾ 23092.10 ਕਰੋੜ ਰੁਪਏ ਹੋਵੇਗਾ, ਜੋ ਜੀਐੱਸਡੀਪੀ (ਕੁੱਲ ਘਰੇਲੂ ਪੈਦਾਵਾਰ) ਦਾ 4.96 ਫੀਸਦੀ ਬਣਦਾ ਹੈ। ਪੰਜਾਬ ਸਰਕਾਰ ਵੱਲੋਂ 12819 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਏਗਾ। ਸਰਕਾਰ ਸਿਰ ਸਾਲ ਦੇ ਅੰਤ ਤੱਕ ਕਰਜ਼ੇ ਦਾ ਭਾਰ ਵਧ ਕੇ 1 ਕਰੋੜ 95 ਲੱਖ ਕਰੋੜ ਰੁਪਏ ਨੂੰ ਵੀ ਪਾਰ ਕਰ ਜਾਵੇਗਾ।
ਵਿੱਤ ਮੰਤਰੀ ਵੱਲੋਂ ਬਜਟ ‘ਚ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਲੋਕ ਪਾਲ ਕਾਇਮ ਕਰਨ ਲਈ ਨਵਾਂ ਕਾਨੂੰਨ ਲਿਆਉਣ ਦਾ ਐਲਾਨ ਕੀਤਾ।