ਭਾਰਤ ‘ਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 31 ਹਜ਼ਾਰ ਤੋਂ ਪਾਰ, 1 ਹਜ਼ਾਰ ਤੋਂ ਵੱਧ ਦੀ ਮੌਤ, ਪੰਜਾਬ ‘ਚ ਪੀੜਤਾਂ ਦੀ ਗਿਣਤੀ 345 ‘ਤੇ ਪੁੱਜੀ

ਨਵੀਂ ਦਿੱਲੀ, 29 ਅਪ੍ਰੈਲ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵੱਧ ਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ‘ਕੋਵਿਡ -19’ ਨਾਲ ਹੁਣ ਤੱਕ 31,332 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ 22,629 ਲੋਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਉੱਥੇ ਹੀ 7,696 ਲੋਕ ਠੀਕ ਹੋਏ ਹਨ। ਕੋਰੋਨਾਵਾਇਰਸ ਨਾਲ ਦੇਸ਼ ਵਿੱਚ 1,007 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ (9,318) ਦੇ ਮੁੰਬਈ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਗੁਜਰਾਤ (3,744), ਦਿੱਲੀ (3,314), ਮੱਧ ਪ੍ਰਦੇਸ (2,377), ਰਾਜਸਥਾਨ (2,364), ਤਾਮਿਲਨਾਡੂ (2,058) ਅਤੇ ਉੱਤਰ ਪ੍ਰਦੇਸ (2,043) ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਆਂਧਰਾ ਪਰਦੇਸ (1,259) ਤੇ ਤੇਲੰਗਾਨਾ (1,004) ਵਿੱਚ ਵਿੱਚ 1 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ 345 ਕੇਸ ਸਾਹਮਣੇ ਆਏ ਹਨ, ਸੂਬੇ ਵਿੱਚ 19 ਮੌਤਾਂ ਹੋਈਆਂ ਹਨ ਅਤੇ 104 ਲੋਕੀ ਠੀਕ ਹੋਏ ਹਨ। ਸੂਬੇ ਵਿਚੋਂ ਸਭ ਤੋਂ ਜ਼ਿਆਦਾ ਪਾਜੀਟਿਵ ਮਾਮਲੇ ਜਲੰਧਰ ਤੋਂ ਆਏ ਹਨ, ਜਿੱਥੇ 85 ਮਰੀਜ਼ਾਂ ਦੀ ਹੁਣ ਤੱਕ ਪੁਸ਼ਟੀ ਹੋਈ ਹੈ। ਪੰਜਾਬ ‘ਚ ਕੋਵਿਡ -19 ਦੇ ਮਾਮਲੇ ਉਸ ਵੇਲੇ ਵਧੇ ਜਦੋਂ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ‘ਚੋਂ ਕੁੱਝ ਸ਼ਰਧਾਲੂ ਕੋਰੋਨਾ ਪਾਜੀਟਿਵ ਪਾਏ ਗਏ।