ਵੈਲਿੰਗਟਨ, 7 ਮਈ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ 1 ਨਵਾਂ ਕੇਸ ਸਾਹਮਣੇ ਆਇਆ ਹੈ, ਜਿਸ ਨਾਲ ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 1489 ਹੋ ਗਏ ਹਨ ਅਤੇ ਕੋਰੋਨਾ ਤੋਂ 1,332 ਲੋਕਾਂ ਨੇ ਰਿਕਵਰ ਕੀਤਾ ਹੈ ਯਾਨੀ 89% ਲੋਕ ਠੀਕ ਹੋਏ ਹਨ। ਨਿਊਜ਼ੀਲੈਂਡ ਦੇ 1,489 ਕੇਸਾਂ ਵਿੱਚੋਂ 1,138 ਕੰਨਫ਼ਰਮ ਅਤੇ 351 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 136 ਐਕਟਿਵ ਅਤੇ ਰਿਕਵਰ ਹੋਏ ਕੇਸਾਂ ਦੀ ਗਿਣਤੀ 1,332 ਉੱਤੇ ਪਹੁੰਚ ਗਈ ਹਨ ਅਤੇ ਹਸਪਤਾਲ ਵਿੱਚ 2 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਮਾਲਸ, ਦੁਕਾਨਾਂ, ਨਾਈਜ਼, ਬਾਰ ਅਤੇ ਕੈਫ਼ੇ ਅਲਰਟ ਲੈਵਲ 2 ਦੇ ਤਹਿਤ ਖੁੱਲ੍ਹ ਸਕਦੇ ਹਨ, ਜਦੋਂ ਕਿ ਘਰੇਲੂ ਯਾਤਰਾ ਖੁੱਲ੍ਹ ਜਾਵੇਗੀ ਅਤੇ ਰਾਸ਼ਟਰੀ ਰਗਬੀ ਅਤੇ ਨੈੱਟਬਾਲ ਦੇ ਸੀਜ਼ਨ ਦੁਬਾਰਾ ਸ਼ੁਰੂ ਹੋ ਸਕਦੇ ਹਨ। ਪਰ ਸਰੀਰਕ ਦੂਰੀਆਂ (ਫਿਜ਼ੀਕਲ ਡਿਸਟੈਂਸਿੰਗ) ਦੇ ਉਪਾਇਆਂ ਨੂੰ ਅਜੇ ਵੀ ਬਰਕਰਾਰ ਰੱਖਣ ਦੀ ਜ਼ਰੂਰਤ ਹੋਏਗੀ, ਪਾਰਟੀਆਂ ਉੱਤੇ ਅਜੇ ਵੀ ਪਾਬੰਦੀ ਲਗਾਈ ਜਾਏਗੀ, ਖੇਡਾਂ ਦੇ ਸਮਾਗਮਾਂ ਵਿੱਚ ਭੀੜ ਨਹੀਂ ਹੋਵੇਗੀ ਅਤੇ ਪਬਲਿਕ ਸਿਹਤ ਦੀ ਸਲਾਹ ਦੇ ਅਧਾਰ ‘ਤੇ ਉੱਚ ਜੋਖ਼ਮ ਵਾਲੇ ਐਲੀਮੈਂਟਸ ਪੜਾਅ ਵਾਰ ਹੋ ਸਕਦੇ ਹਨ। ਇਸ ਦਾ ਅਰਥ ਇਹ ਹੈ ਕਿ 100 ਦੇ ਕਰੀਬ ਲੋਕਾਂ ਦੇ ਇਕੱਠ ਘਰ ਦੇ ਅੰਦਰ ਜਾਂ ਬਾਹਰ ਨਹੀਂ ਹੋ ਸਕਣਗੇ ਅਤੇ ਦੇਸ਼ ਭਰ ਵਿੱਚ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਏਗੀ, ਪਰ ਹੋ ਸਕਦਾ ਹੈ ਕਿ ਅਲਰਟ ਲੈਵਲ 2 ਦੇ ਸ਼ੁਰੂ ਹੁੰਦੇ ਹੀ ਨਾ ਹੋਵੇ।
ਪ੍ਰਧਾਨ ਮੰਤਰੀ ਆਰਡਰਨ ਨੇ ਅੱਜ ਦੱਸਿਆ ਕਿ ਅਲਰਟ ਲੈਵਲ 2 ਵਿੱਚ ਜੀਵਨ ਪੱਧਰ ਕਿਸ ਤਰ੍ਹਾਂ ਦਾ ਹੋਵੇਗਾ, ਭਾਵੇਂ ਕੈਬਨਿਟ 11 ਮਈ ਦਿਨ ਸੋਮਵਾਰ ਨੂੰ ਇਸ ਬਾਰੇ ਫ਼ੈਸਲਾ ਕਰੇਗੀ ਕਿ ਕੀ ਦੇਸ਼ ਅਲਰਟ ਲੈਵਲ ਉੱਤੇ ਜਾਣ ਨੂੰ ਲਈ ਤਿਆਰ ਹੈ ਜਾਂ ਨਹੀਂ। ਉਨ੍ਹਾਂ ਨੇ ਕੋਵਿਡ -19 ਵਿਰੁੱਧ ਲੜਾਈ ਵਿੱਚ ਨਿਊਜ਼ੀਲੈਂਡ ਦੀ ਸਥਿਤੀ ਨੂੰ ਮਾਊਂਟ ਐਵਰੈਸਟ ਤੋਂ ਅੱਧੇ ਹੇਠਾਂ ਜਾਣ ਦੀ ਤੁਲਨਾ ਕੀਤੀ ਅਤੇ ਕਿਹਾ ਕਿ ਕੋਈ ਵੀ ਵਾਪਸ ਚੜ੍ਹਨਾ ਨਹੀਂ ਚਾਹੇਗਾ, ਪਰ ਇਹ ਵਿਚਾਰ ਕਰਨਾ ਉਚਿੱਤ ਹੈ ਕਿ ਹੇਠਾਂ ਆਉਣਾ ਸਭ ਤੋਂ ਖ਼ਤਰਨਾਕ ਸੀ।
ਆਰਡਰਨ ਨੂੰ ਪੂਰਾ ਵਿਸ਼ਵਾਸ ਹੈ ਕਿ ਲੈਵਲ 2 ਲਾਗੂ ਕੀਤਾ ਜਾਵੇਗਾ, ਪਰ ਕੇਸਾਂ ਦਾ ਪ੍ਰਕੋਪ ਅਜੇ ਵੀ ਸੰਭਵ ਹੈ ਅਤੇ ਉਹ ਲੈਵਲ 3 ‘ਤੇ ਵਾਪਸੀ ਜਾਣ ਨੂੰ ਜ਼ੋਰ ਲੱਗਾ ਸਕਦਾ ਹੈ। ਉਨ੍ਹਾਂ ਕਿਹਾ ‘ਕੋਈ ਵੀ ਸੈਕੰਡ ਵੇਅਵ ਨਹੀਂ ਚਾਹੁੰਦਾ – ਕੋਈ ਨਹੀਂ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੈਵਲ 2 ਦੇ ਤਹਿਤ, ਕੀਵੀਜ਼ ਆਪਣੇ ਬੁਲਬੁਲਿਆਂ ਤੋਂ ਮੁਕਤ ਹੋ ਸਕਦੇ ਹਨ ਅਤੇ ਦੇਸ਼ ਭਰ ਵਿੱਚ ‘ਸੁਰੱਖਿਅਤ’ ਯਾਤਰਾ ਕਰ ਸਕਦੇ ਹਨ। ਪਬਲਿਕ ਪਾਰਕ ਅਤੇ ਰੀਕ੍ਰਇਏਸ਼ਨਲ ਸਪੋਰਟਸ ਸਹੂਲਤਾਂ ਦੁਬਾਰਾ ਖੁੱਲ੍ਹਣਗੀਆਂ ਅਤੇ ਪੇਸ਼ਾਵਰ ਖੇਡਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਹਨ ਜਿਵੇਂ ਸੁਪਰ ਰਗਬੀ ਅਤੇ ਨੈਸ਼ਨਲ ਨੈੱਟਬਾਲ ਲੀਗ।
ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅਜਨਬੀਆਂ ਲਈ 2 ਮੀਟਰ ਦੀ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ ਅਤੇ ਜਾਣ-ਪਛਾਣ ਵਾਲੇ ਲਈ 1 ਮੀਟਰ ਦੀ ਦੂਰੀ ਹੋਵੇਗਾ ਪਰ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰ ਲਈ ‘ਸਾਵਧਾਨੀ ਜੱਫੀ’ ਠੀਕ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਈਸੀਈ (ECE) ਸੈਂਟਰ ਅਤੇ ਸਕੂਲ ਲੈਵਲ 2 ‘ਤੇ ਖੁੱਲ੍ਹਣਗੇ ਅਤੇ ਵਿਦਿਆਰਥੀਆਂ ਅਤੇ ਸਟਾਫ਼ ਲਈ ਸੁਰੱਖਿਅਤ ਵਾਤਾਵਰਣ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਡਿਸਟੈਂਸ ਲਰਨਿੰਗ ਅਜੇ ਵੀ ਉਨ੍ਹਾਂ ਲਈ ਉਪਲਬਧ ਹੋਣਗੇ ਜੋ ਸਕੂਲ ਵਾਪਸ ਨਹੀਂ ਜਾ ਸਕਦੇ, ਜਿਵੇਂ ਕਿ ਵਿਦਿਆਰਥੀ ਅਲੱਗ-ਥਲੱਗ ਹੋਣ ਕਰਕੇ ਕਿਉਂਕਿ ਉਨ੍ਹਾਂ ਨੂੰ ਕੋਵਿਡ -19 ਹੈ। ਉਨ੍ਹਾਂ ਕਿਹਾ ਕਿਸੇ ਸਕੂਲ ਵਿੱਚ ਸਕਾਰਾਤਮਿਕ ਕੇਸ ਦਾ ਅਰਥ ਇਹ ਹੋਵੇਗਾ ਕਿ ਸਕੂਲ ਸੰਪਰਕ ਟਰੇਸਿੰਗ ਨੂੰ ਯੋਗ ਕਰਨ ਲਈ 72 ਘੰਟਿਆਂ ਲਈ ਬੰਦ ਹੋ ਜਾਵੇਗਾ ਅਤੇ ਜੇ ਲੋੜ ਪਵੇ ਤਾਂ ਸੰਭਾਵਿਤ ਤੌਰ ‘ਤੇ 14 ਦਿਨਾਂ ਲਈ ਵੀ ਬੰਦ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,750,335 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 263,330 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,213,041 ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 1 ਨਵਾਂ ਕੇਸ, ਲੈਵਲ 2 ਦੌਰਾਨ ਮਾਲਸ, ਦੁਕਾਨਾਂ, ਨਾਈ,...