ਦੁਬਈ, 18 ਮਾਰਚ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ 10 ਮਾਰਚ ਦਿਨ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਪਹਿਲੀ ਵਰਲਡ ਟੈੱਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦਾ ਫਾਈਨਲ 18 ਅਤੇ 22 ਜੂਨ ਨੂੰ ਇੰਗਲੈਂਡ ਦੇ ਸ਼ਹਿਰ ਸਾਊਥੈਂਪਟਨ ਦੇ ਹੈਂਪਸ਼ਾਇਰ ਬਾਊਲ ਮੈਦਾਨ ਵਿੱਚ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫਾਈਨਲ ਮੁਕਾਬਲਾ ਲਾਰਡਜ਼ ਵਿੱਚ ਹੋਣ ਦੀ ਸੰਭਾਵਨਾ ਸੀ ਪਰ ਆਈਸੀਸੀ ਬੋਰਡ ਅਤੇ ਇੰਗਲੈਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਕੋਵਿਡ-19 ਦੇ ਮੱਦੇਨਜ਼ਰ ਇਸ ਸਥਾਨ ਨੂੰ ਬਦਲਣ ਦਾ ਫ਼ੈਸਲਾ ਲਿਆ ਹੈ। ਆਈਸੀਸੀ ਨੇ ਕਿਹਾ ਕਿ ਜੇ ਬਰਤਾਨੀਆ ਸਰਕਾਰ ਕੋਵਿਡ-19 ਲੌਕਡਾਉਨ ਵਿੱਚ ਢਿੱਲ ਵਰਤਦੀ ਹੈ ਤਾਂ ਹੈਂਪਸ਼ਾਇਰ ਬਾਊਲ ਵਿੱਚ ਫਾਈਨਲ ਦੇਖਣ ਲਈ ਦਰਸ਼ਕਾਂ ਦੀ ਸੀਮਤ ਸੰਖਿਆ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਆਈਸੀਸੀ ਦੀ ਪਹਿਲੀ ਵਰਲਡ ਟੈੱਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣਾ ਹੈ ਕਿਉਂਕਿ ਭਾਰਤੀ ਕ੍ਰਿਕਟ ਟੀਮ ਲੀਗ ਪੜਾਅ ਦੌਰਾਨ 12 ਜਿੱਤਾਂ, 4 ਹਾਰਾਂ ਤੇ 1 ਡਰਾਅ ਮਗਰੋਂ 520 ਅੰਕ ਹਾਸਲ ਕਰ ਕੇ ਆਈਸੀਸੀ ਵਰਲਡ ਟੈੱਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਰਹੀ ਹੈ, ਜਦੋਂ ਕਿ ਨਿਊਜ਼ੀਲੈਂਡ ਦੀ ਟੀਮ 7 ਜਿੱਤਾਂ ਅਤੇ 4 ਹਾਰਾਂ ਦੇ ਮਗਰੋਂ 420 ਅੰਕਾਂ ਲੈ ਕੇ ਦੂਜੇ ਸਥਾਨ ‘ਤੇ ਰਹੀ।
Cricket ਵਰਲਡ ਟੈੱਸਟ ਚੈਂਪੀਅਨਸ਼ਿਪ: ਸਾਊਥੈਂਪਟਨ ‘ਚ 18 ਤੋਂ 22 ਜੂਨ ਨੂੰ ਭਾਰਤ ਤੇ...