ਕੋਵਿਡ -19: ਮੈਨੇਜਡ ਆਈਸੋਲੇਸ਼ਨ ‘ਚੋਂ ਆਏ ਕੇਸ ਦੇ ਪਰਿਵਾਰਕ ਮੈਂਬਰ ਦਾ ਕਮਜ਼ੋਰ ਪਾਜ਼ੇਟਿਵ ਟੈੱਸਟ ਆਇਆ

ਵੈਲਿੰਗਟਨ, 23 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕੱਲ੍ਹ ਰਾਤ ਦੱਸੇ ਮੈਨੇਜਡ ਆਈਸੋਲੇਸ਼ਨ ‘ਚੋਂ ਆਏ ਕੇਸ ਦੇ ਪਰਿਵਾਰਕ ਮੈਂਬਰ ਦੇ ਟੈੱਸਟ ਦਾ ਨਤੀਜਾ ਕਮਜ਼ੋਰ ਪਾਜ਼ੇਟਿਵ ਟੈੱਸਟ ਆਇਆ ਹੈ। ਕੱਲ੍ਹ ਦਾ ਕੇਸ ਗ੍ਰੈਡ ਮਿਲੇਨੀਅਮ ਹੋਟਲ ਦੇ ਮੈਨੇਜਡ ਆਈਸੋਲੇਸ਼ਨ ਦੇ ਕਲੀਨਰ ਦਾ ਸੀ, ਇਸ ਵਰਕਰ ਨੂੰ ਫਾਈਜ਼ਰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਪ੍ਰਾਪਤ ਹੋਈਆਂ, ਦੂਜੀ ਖ਼ੁਰਾਕ 16 ਮਾਰਚ ਨੂੰ ਦਿੱਤੀ ਗਈ ਸੀ।
ਕੋਵਿਡ -19 ਰਿਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਗ੍ਰੈਂਡ ਮਿਲੇਨੀਅਮ ਵਰਕਰ ਦੇ ਬਾਰੇ ਤਾਜ਼ਾ ਵੇਰਵੇ ਦਿੱਤੇ, ਜਿਸ ਨੇ ਨਿਯਮਤ ਨਿਗਰਾਨੀ ਟੈੱਸਟ ਦੇ ਦੌਰਾਨ ਕੱਲ੍ਹ ਰਾਤ ਪਾਜ਼ੇਟਿਵ ਟੈੱਸਟ ਦਿੱਤਾ ਸੀ। ਕਰਮਚਾਰੀ ਅਤੇ ਉਨ੍ਹਾਂ ਦੇ ਨੇੜਲੇ ਘਰੇਲੂ ਮੈਂਬਰ ਬੀਤੀ ਰਾਤ ਆਕਲੈਂਡ ਵਿਖੇ ਆਪਣੇ ਘਰ ‘ਚ ਆਈਸੋਲੇਟ ਰਹੇ। ਹਿਪਕਿਨਸ ਨੇ ਕਿਹਾ ਕਿ ਤਿੰਨ ਪਰਿਵਾਰਕ ਮੈਂਬਰਾਂ ਦੇ ਨਕਾਰਾਤਮਿਕ ਨਤੀਜੇ ਆਏੇ ਹਨ ਅਤੇ ਇੱਕ ਨੇ ਕਮਜ਼ੋਰ ਪਾਜ਼ੇਟਿਵ ਨਤੀਜਾ ਦਿੱਤਾ ਹੈ ਅਤੇ ਜਾਂਚ ਅਧੀਨ ਹੈ। ਸੰਪਰਕ ਟਰੇਸਿੰਗ ਅਤੇ ਜੀਨੋਮ ਦੀ ਤਰਤੀਬ ਜਾਰੀ ਹੈ, ਇੱਥੇ ਸੀਮਤ ਐਕਸਪੋਜ਼ਰ ਮੰਨਿਆ ਜਾਂਦਾ ਹੈ। ਇੱਥੇ ਹਾਲ ਦੀ ਘੜੀ ਦਿਲਚਸਪੀ ਦੀ ਇਕ ਜਗ੍ਹਾ 20 ਮਾਰਚ ਦਿਨ ਸ਼ਨੀਵਾਰ ਨੂੰ ਮਾਊਂਟ ਰੋਸਕਿਲ ਕਾਉਂਟਡਾਉਨ ਦੱਸੀ ਗਈ ਹੈ, ਜਿੱਥੇ ਇਸ ਕੇਸ ਨੇ 10 ਮਿੰਟ ਵਿਜ਼ਟ ਕੀਤਾ।
ਬਲੂਮਫੀਲਡ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ‘ਚੋਂ ਰਿਪੋਰਟ ਕਰਨ ਲਈ 3 ਹੋਰ ਨਵੇਂ ਕੇਸ ਆਏ ਹਨ, ਬਾਰਡਰ ਤੋਂ ਆਏ 7 ਦਿਨਾਂ ਦੇ ਕੇਸਾਂ ਦੀ ਰੋਲਿੰਗ ਦਾ ਐਵਰੇਜ 5 ਕੇਸ ਹੈ। ਦੇਸ਼ ਵਿੱਚ ਕੁੱਲ 68 ਕੇਸ ਐਕਟਿਵ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,468 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 68 ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2374 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।