ਕੋਵਿਡ -19: ਨਿਊਜ਼ੀਲੈਂਡ ‘ਚ 11 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, 10 ਕੇਸ ਭਾਰਤ ਤੋਂ ਆਇਆ ਦੇ ਹਨ

ਵੈਲਿੰਗਟਨ, 29 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਮੈਨੇਜਡ ਆਈਸੋਲੇਸ਼ਨ ‘ਚੋਂ 11 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਮੈਨੇਜਡ ਆਈਸੋਲੇਸ਼ਨ ਦੇ 11 ਨਵੇਂ ਕੇਸਾਂ ਵਿੱਚੋਂ 10 ਕੇਸ ਇੱਕੋ ਹੀ ਫਲਾਈਟ ਦੇ ਹਨ, ਜੋ ਸ਼ਨੀਵਾਰ ਨੂੰ ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਨਿਊਜ਼ੀਲੈਂਡ ਪੁੱਜੇ ਹਨ। ਉਨ੍ਹਾਂ ਸਾਰਿਆਂ ਦੇ ਪਹੁੰਚਣ ‘ਤੇ ਕੀਤੇ ਰੁਟੀਨ ਟੈੱਸਟ ਦੌਰਾਨ ਪਾਜ਼ੇਟਿਵ ਨਤੀਜਾ ਆਇਆ। ਦੂਜਾ ਨਵਾਂ ਕੇਸ ਸਿੰਗਾਪੁਰ ਦੇ ਰਸਤੇ 26 ਮਾਰਚ ਨੂੰ ਇਟਲੀ ਤੋਂ ਆਇਆ ਅਤੇ ਪਹਿਲੇ ਦਿਨ ਦੇ ਰੁਟੀਨ ਟੈੱਸਟ ਦੌਰਾਨ ਪਾਜ਼ੇਟਿਵ ਰਿਹਾ। ਸਾਰੇ 11 ਨਵੇਂ ਕੇਸ ਆਕਲੈਂਡ ਵਿੱਚ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਵਿੱਚ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,493 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਨ੍ਹਾਂ ਵਿੱਚੋਂ ਕੰਨਫ਼ਰਮ ਕੇਸਾਂ ਦੀ ਗਿਣਤੀ 2137 ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 86 ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2381 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।