ਕੋਵਿਡ -19: ਨਿਊਜ਼ੀਲੈਂਡ ‘ਚ 3 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ

ਵੈਲਿੰਗਟਨ, 22 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਮੈਨੇਜਡ ਆਈਸੋਲੇਸ਼ਨ ‘ਚੋਂ 3 ਨਵੇਂ ਕੇਸ ਸਾਹਮਣੇ ਆਇਆ ਹੈ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਨਵੇਂ ਕੇਸਾਂ ਵਿੱਚੋਂ ਇਕ ਨਵਾਂ ਕੇਸ ਅਪ੍ਰੈਲ ‘ਚ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ 7 ਅਪ੍ਰੈਲ ਨੂੰ ਰਿਪੋਰਟ ਕੀਤੇ ਗਏ ਇਕ ਹੋਰ ਮਾਮਲੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 17ਵੇਂ ਦਿਨ ਉਸ ਦਾ ਪਾਜ਼ੇਟਿਵ ਟੈੱਸਟ ਆਇਆ ਸੀ। ਇਕ ਹੋਰ ਨਵਾਂ ਕੇਸ 20 ਅਪ੍ਰੈਲ ਨੂੰ ਜੌਰਡਨ ਤੋਂ ਆਇਆ, ਲੱਛਣ ਦਿਖਾਉਣ ਤੋਂ ਤੁਰੰਤ ਬਾਅਦ ਉਸ ਦਾ ਪਾਜ਼ੇਟਿਵ ਟੈੱਸਟ ਆਇਆ। ਤੀਜੇ ਕੇਸ ਬਾਰੇ ਹਾਲੇ ਨਿਰਧਾਰਿਤ ਨਹੀਂ ਕੀਤਾ ਗਿਆ ਹੈ, ਪਰ ਉਹ 17 ਅਪ੍ਰੈਲ ਨੂੰ ਨਿਊਜ਼ੀਲੈਂਡ ਪਹੁੰਚਿਆ ਸੀ ਅਤੇ ਤੀਜੇ ਦਿਨ ਪਾਜ਼ੇਟਿਵ ਟੈੱਸਟ ਆਇਆ। ਇਹ ਤਿੰਨੋਂ ਨਵੇਂ ਕੇਸ ਆਕਲੈਂਡ ਵਿੱਚ ਮੈਨੇਜਡ ਆਈਸੋਲੇਸ਼ਨ / ਕੁਆਰੰਟੀਨ ਵਿੱਚ ਹਨ।
ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 80 ਹੈ। ਹੁਣ ਨਿਊਜ਼ੀਲੈਂਡ ਵਿੱਚ ਕੰਨਫ਼ਰਮ ਕੇਸਾਂ ਦੀ ਗਿਣਤੀ 2241 ਹੈ। ਅੱਜ ਤੱਕ ਦੇਸ਼ ਭਰ ਵਿੱਚ ਲੈਬਾਰਟਰੀਆਂ ਵੱਲੋਂ ਕੀਤੇ ਟੈੱਸਟਾਂ ਦੀ ਗਿਣਤੀ 1,987,958 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,600 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਨ੍ਹਾਂ ਵਿੱਚੋਂ ਕੰਨਫ਼ਰਮ ਕੇਸਾਂ ਦੀ ਗਿਣਤੀ 2244 ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 86 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਕੱਲ੍ਹ 4 ਕੇਸ ਰਿਕਵਰ ਹੋਏ ਹਨ ਅਤੇ ਇਸ ਨਾਲ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2494 ਹੋ ਗਈ ਹੈ। ਕੋਵਿਡ -19 ਨਾਲ 1 ਵਿਅਕਤੀ ਹਸਪਤਾਲ ਵਿੱਚ ਭਰਤੀ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।