ਨਵੀਂ ਦਿੱਲੀ, 26 ਅਪ੍ਰੈਲ – ਭਾਰਤੀ ਮਹਿਲਾ ਹਾਕੀ ਟੀਮ ਦੀਆਂ 7 ਮੈਂਬਰਾਂ ਕੋਰੋਨਾਵਾਇਰਸ ਦੀ ਲਪੇਟ ‘ਚ ਆ ਗਈਆਂ ਹਨ। ਇਨ੍ਹਾਂ ‘ਚ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਸਹਾਇਕ ਸਟਾਫ਼ ਦੇ 2 ਮੈਂਬਰ ਵੀ ਸ਼ਾਮਲ ਹਨ। ਟੀਮ ਮੈਂਬਰਾਂ ਦੀਆਂ ਰਿਪੋਰਟਾਂ ਅਜਿਹੇ ਮੌਕੇ ਕੋਵਿਡ -19 ਪਾਜ਼ੇਟਿਵ ਆਈਆਂ ਹਨ ਜਦੋਂ ਇਨ੍ਹਾਂ ਅਗਲੇ ਦਿਨਾਂ ਵਿੱਚ ਬੰਗਲੂਰੂ ਸਥਿਤ ਸਾਈ ਸੈਂਟਰ ਵਿੱਚ ਸਿਖਲਾਈ ਕੈਂਪ ‘ਚ ਸ਼ਿਰਕਤ ਕਰਨੀ ਸੀ। ਸਾਰੇ ਖਿਡਾਰੀ ਤੇ ਸਹਾਇਕ ਸਟਾਫ਼ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦਿੱਖ ਰਹੇ ਹਨ ਤੇ ਇਨ੍ਹਾਂ ਨੂੰ ਸਾਈ ਦੇ ਨਿਗਰਾਨੀ ਸੈਂਟਰ ‘ਚ ਰੱਖਿਆ ਗਿਆ ਹੈ।
ਮਹਿਲਾ ਹਾਕੀ ਕਪਤਾਨ ਰਾਮਪਾਲ ਤੋਂ ਇਲਾਵਾ ਜਿਨ੍ਹਾਂ ਹੋਰ ਹਾਕੀ ਖਿਡਾਰਨਾਂ ਨੂੰ ਕੋਰੋਨਾ ਦੀ ਲਾਗ ਲੱਗੀ ਹੈ, ਉਨ੍ਹਾਂ ‘ਚ ਸਵਿਤਾ ਪੂਨੀਆ, ਸ਼ਰਮੀਲਾ ਦੇਵੀ, ਰਜਨੀ, ਨਵਜੋਤ ਕੌਰ, ਨਵਨੀਤ ਕੌਰ ਤੇ ਸੁਸ਼ੀਲਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਵੀਡੀਓ ਵਿਸ਼ਲੇਸ਼ਕ ਅੰਮ੍ਰਿਤਪ੍ਰਕਾਸ਼ ਅਤੇ ਵਿਗਿਆਨਿਕ ਸਲਾਹਕਾਰ ਵੇਨ ਲੋਮਬਾਰਡ ਨੂੰ ਵੀ ਕੋਰੋਨਾ ਪਾਜ਼ੇਟਿਵ ਹਨ। ਭਾਰਤੀ ਮਹਿਲਾ ਹਾਕੀ ਦੀਆਂ ਖਿਡਾਰਨਾਂ ਆਪਣੇ ਗ੍ਰਹਿ ਨਗਰ ਤੋਂ ਕੌਮੀ ਕੈਂਪ ‘ਚ ਵਾਪਸ ਆਈਆਂ ਸਨ ਅਤੇ ਪ੍ਰੋਟੋਕਾਲ ਦੇ ਮੁਤਾਬਿਕ ਕੁਆਰੰਟੀਨ ਸਮਾਂ ਪੂਰਾ ਹੋਣ ਤੋਂ ਬਾਅਦ 24 ਅਪ੍ਰੈਲ ਨੂੰ ਸਾਰਿਆਂ ਦਾ ਕੋਰੋਨਾਵਾਇਰਸ ਦੀ ਜਾਂਚ ਕੀਤੀ ਗਈ ਸੀ।
ਸਾਈ ਨੇ ਦੱਸਿਆ ਕਿ ਸਾਰੇ ਖਿਡਾਰੀ ਅਤੇ ਸਹਿਯੋਗੀ ਸਟਾਫ਼ ਅਸਪੋਮੈਟਿਕ ਹਨ ਅਤੇ ਉਨ੍ਹਾਂ ਨੂੰ ਆਈਸੋਲੇਟਿਡ ਕਰ ਦਿੱਤਾ ਗਿਆ ਹੈ ਅਤੇ ਸਾਈ ਐਨਸੀਓਈ ਬੰਗਲੂਰੁ ਵਿਖੇ ਨਿਗਰਾਨੀ ਹੇਠ ਰੱਖਿਆ ਗਿਆ ਹੈ।
Hockey ਕੋਵਿਡ -19: ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ 6...