ਕੋਵਿਡ -19: ਨਿਊਜ਼ੀਲੈਂਡ ‘ਚ 8 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ

ਵੈਲਿੰਗਟਨ, 27 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਮੈਨੇਜਡ ਆਈਸੋਲੇਸ਼ਨ ‘ਚੋਂ 8 ਨਵੇਂ ਕੇਸ ਸਾਹਮਣੇ ਆਇਆ ਹੈ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਵਾਇਰਸ ਨਾਲ ਸੰਕਰਮਿਤ 8 ਯਾਤਰੀ 12 ਤੋਂ 25 ਅਪ੍ਰੈਲ ਦਰਮਿਆਨ ਨਿਊਜ਼ੀਲੈਂਡ ਪਹੁੰਚੇ। ਪਾਕਿਸਤਾਨ ਤੋਂ ਆਏ 2 ਕੇਸ ਜੋ ਇੱਕ ਹੋਰ ਮਾਮਲੇ ਦੇ ਸੰਪਰਕ ਹਨ ਅਤੇ ਉਹ 12ਵੇਂ ਦਿਨ ਦੇ ਟੈੱਸਟ ‘ਚ ਪਾਜ਼ੇਟਿਵ ਆਏ ਹਨ। ਮੰਤਰਾਲੇ ਨੇ ਕਿਹਾ ਪਾਕਿਸਤਾਨ ਤੋਂ ਆਏ 2 ਹੋਰ ਕੇਸ ਜੋ ਜ਼ੀਰੋ ਅਤੇ ਪਹਿਲੇ ਦਿਨ ਦੇ ਰੁਟੀਨ ਟੈੱਸਟ ਦੌਰਾਨ ਪਾਜ਼ੇਟਿਵ ਆਏ ਹਨ। ਇਸੇ ਤਰ੍ਹਾਂ 2 ਹੋਰ ਕੇਸ ਜਾਪਾਨ ਤੋਂ ਆਏ, 1 ਜਰਮਨੀ ਤੋਂ ਅਤੇ 1 ਅਮਰੀਕਾ ਤੋਂ ਆਇਆ ਹੈ।
ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 36 ਹੈ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,609 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 36 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2547 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।