ਕਪਤਾਨ ਵਿਲੀਅਮਸਨ ਸਹਿਤ ਹੋਰ ਖਿਡਾਰੀਆਂ ਨੂੰ 10 ਮਈ ਤੱਕ ਭਾਰਤ ‘ਚ ਰਹਿਣਾ ਪਵੇਗਾ
ਨਵੀਂ ਦਿੱਲੀ, 6 ਮਈ – ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਮੰਗਲਵਾਰ 4 ਮਈ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਣਮਿਥੇ ਸਮੇਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਸੀ। ਟੀਮ ਲਈ ਬਣਾਏ ਗਏ ‘ਬਾਔ ਬਬਲ’ ਵਿੱਚ ਕੋਰੋਨਾ ਸਥਾਪਤ ਖਿਡਾਰੀਆਂ ਦੀ ਗਿਣਤੀ ਵਧਣ ਦੀ ਵਜ੍ਹਾ ਤੋਂ ਇਹ ਫ਼ੈਸਲਾ ਲਿਆ ਗਿਆ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਸਮੇਤ ਬ੍ਰਿਟੇਨ ਜਾਣ ਵਾਲੇ ਆਈਪੀਐੱਲ 2021 ਵਿੱਚ ਖੇਡਣ ਵਾਲੇ ਨਿਊਜ਼ੀਲੈਂਡ ਦੇ ਹੋਰ ਕ੍ਰਿਕਟ ਖਿਡਾਰੀ 10 ਮਈ ਤੱਕ ਭਾਰਤ ਵਿੱਚ ਹੀ ਰਹਿਣਗੇ। ਨਿਊਜ਼ੀਲੈਂਡ ਦੇ ਬਾਕੀ ਖਿਡਾਰੀ ਅਤੇ ਸਾਥੀ ਸਟਾਫ਼ ਦੇ ਮੈਂਬਰ ਟੀਮਾਂ ਦੁਆਰਾ ਇੰਤਜ਼ਾਮ ਕੀਤੇ ਗਏ ਚਾਰਟਰਡ ਜਹਾਜ਼ਾਂ ਰਾਹੀ ਆਪਣੇ ਦੇਸ਼ ਰਵਾਨਾ ਹੋ ਸਕਦੇ ਹਨ। ਨਿਊਜ਼ੀਲੈਂਡ ਪਲੇਅਰਜ਼ ਐਸੋਸੀਏਸ਼ਨ ਦੇ ਪ੍ਰਮੁੱਖ ਹੀਥ ਮਿਲਸ ਨੇ 5 ਮਈ ਦਿਨ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਹਾਲੇ ਤੱਕ ਸਿਰਫ਼ ਬ੍ਰਿਟਿਸ਼ ਨਾਗਰਿਕਾਂ ਨੂੰ ਹੀ ਭਾਰਤ ਤੋਂ ਯਾਤਰਾ ਕਰਨ ਦੀ ਆਗਿਆ ਹੈ ਪਰ ਉਨ੍ਹਾਂ ਨੂੰ ਸਰਕਾਰ ਦੁਆਰਾ ਨਿਸ਼ਚਿਤ ਕੀਤੇ ਸੈਂਟਰਾਂ ਉੱਤੇ 10 ਦਿਨਾਂ ਤੱਕ ਕੁਆਰੰਟੀਨ ‘ਚ ਰਹਿਣਾ ਹੋਵੇਗਾ। ਮਿਲਸ ਨੇ ਈਐੱਸਪੀਐਨ ਕ੍ਰਿਕਇੰਫੋ ਦੇ ਹਵਾਲੇ ਤੋਂ ਕਿਹਾ ਕਿ, ਬ੍ਰਿਟੇਨ ਵਿੱਚ ਯਾਤਰਾ ਪ੍ਰਤੀਬੰਧਾਂ ਦੇ ਕਾਰਣ ਕ੍ਰਿਕਟਰ 11 ਮਈ ਤੱਕ ਨਹੀਂ ਜਾ ਸਕਦੇ। ਉਨ੍ਹਾਂ ਦੇ ਲਈ ਭਾਰਤ ਵਿੱਚ ਕੁੱਝ ਦਿਨ ਹੋਰ ਇੰਤਜ਼ਾਰ ਕਰਨਾ ਚੁਣੋਤੀ ਭਰਪੂਰ ਹੈ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਇਲਾਵਾ ਨਿਊਜ਼ੀਲੈਂਡ ਦੇ ਟਰੇਂਟ ਬੋਲਟ, ਕਾਇਲ ਜੈਮੀਸਨ, ਮਿਸ਼ੇਲ ਸੇਂਟਨੇਰ, ਕ੍ਰਿਸ ਡੋਨਾਲਡਸਨ (ਟਰੇਨਰ), ਟਾਮੀ ਸਿਮਸੇਕ (ਫਿਜ਼ੀਓ), ਲਾਕੀ ਫਰਗਿਉਸਨ, ਜਿੰਮੀ ਨੀਸ਼ਮ ਅਤੇ ਫਿਨ ਏਲੇਨ ਵੀ ਇੱਥੇ ਹਨ।
ਨਿਊਜ਼ੀਲੈਂਡ ਟੀਮ 2 ਜੂਨ ਤੋਂ ਇੰਗਲੈਂਡ ਵਿੱਚ 2 ਮੈਚਾਂ ਦੀ ਟੈੱਸਟ ਲੜੀ ਖੇਡੇਗੀ। ਇਸ ਦੇ ਬਾਅਦ ਸਾਉਥੰਪਟਨ ਵਿੱਚ 18 ਜੂਨ ਤੋਂ ਭਾਰਤ ਦੇ ਖ਼ਿਲਾਫ਼ ਵਰਲਡ ਟੈੱਸਟ ਚੈਂਪੀਅਨਸ਼ਿਪ ਫਾਈਨਲ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਲਕਾਤਾ ਨਾਇਟਰਾਇਡਰਸ ਦੇ ਸਪਿਨਰ ਵਰੁਣ ਚੱਕਰਵਰਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਬਾਅਦ ਸੰਦੀਪ ਵਾਰਿਅਰ ਨੂੰ ਵੀ ਪਾਜ਼ੇਟਿਵ ਪਾਇਆ ਗਿਆ ਸੀ। ਕੋਰੋਨਾ ਸੰਕ੍ਰਿਮਿਤ ਪਾਏ ਜਾਣ ਵਾਲੇ ਖਿਡਾਰੀਆਂ ਵਿੱਚ ਸਨਰਾਇਜਰਸ ਹੈਦਰਾਬਾਦ ਦੇ ਵਿਕੇਟਕੀਪਰ ਰਿੱਧਿਮਾਨ ਸਾਹਿਆ ਅਤੇ ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ ਨੂੰ ਵੀ ਪਾਜ਼ੇਟਿਵ ਪਾਇਆ ਗਿਆ ਸੀ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ੀ ਕੋਚ ਐੱਲ ਬਾਲਾਜੀ ਅਤੇ ਬੱਲੇਬਾਜ਼ੀ ਕੋਚ ਮਾਇਕ ਹਸੀ ਵੀ ਸੰਕ੍ਰਿਮਿਤ ਪਾਏ ਗਏ ਸਨ।
Cricket ਨਿਊਜ਼ੀਲੈਂਡ ਖਿਡਾਰੀਆਂ ਦੀ ਵਧੀਆਂ ਮੁਸ਼ਕਲਾਂ, ਫ਼ਿਲਹਾਲ 10 ਮਈ ਤੱਕ ਨਹੀਂ ਜਾ ਸਕਦੇ...