ਲੇਬਰ ਪਾਰਟੀ ਡੋਨੇਸ਼ਨ ਕੇਸ: ਕਥਿਤ ਤੌਰ ‘ਤੇ ‘ਭੁਲੇਖਾ’ ਪੈਦਾ ਕਰਨ ਵਾਲੇ 6 ਮੁਲਜ਼ਮਾਂ ‘ਤੇ ਦੋਸ਼

ਆਕਲੈਂਡ, 13 ਮਈ – ਲੇਬਰ ਪਾਰਟੀ ਦੇ ਦਾਨ ਨੂੰ ਲੈ ਕੇ ਸੀਰੀਅਸ ਫਰੋਡ ਆਫ਼ਿਸ (SFO) ਦੁਆਰਾ ਦਾਇਰ ਕੀਤੇ ਦੋਸ਼ਾਂ ਤੋਂ ਪਤਾ ਲੱਗਦਾ ਹੈ ਕਿ ਸੱਚੇ ਦਾਨ ਕਰਨ ਵਾਲੇ ਦੀ ਰਾਸ਼ੀ ਅਤੇ ਪਛਾਣ ਛੁਪਾਉਣ ਲਈ ਇੱਕ ਕਥਿਤ ਭੁਲੇਖਾ ਪੈਦਾ ਕੀਤਾ ਗਿਆ ਸੀ, ਜਦੋਂ ਕਿ ਉਨ੍ਹਾਂ ਨੂੰ “ਕਿਸੇ ਵੀ ਜਨਤਕ ਪੜਤਾਲ ਤੋਂ ਆਜ਼ਾਦੀ” ਦਿੱਤੀ ਗਈ ਸੀ।
ਆਕਲੈਂਡ ਡਿਸਟ੍ਰਿਕਟ ਕੋਰਟ ਦੁਆਰਾ ਅੱਜ ਦੁਪਹਿਰ ਮੀਡੀਆ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ 6 ਲੋਕ ਦਿਖਾਏ ਗਏ ਹਨ, ਜਿਸ ‘ਚ ਇੱਕ ਸਾਲੀਸੀਟਰ, ਪਬਲਿਕ ਸਰਵੈਂਟ, ਸੋਸ਼ਲ ਵਰਕਰ ਅਤੇ ਤਿੰਨ ਬਿਜ਼ਨਸਪੀਪਲਸ ਸ਼ਾਮਿਲ ਹਨ। ਇਹ ਸਾਰੇ 12 ਦੋਸ਼ਾਂ ਦਾ ਸਾਹਮਣਾ ਕਰਨਗੇ।
ਐੱਸਐਫਓ ਨੇ ਸਾਲ 2017 ਵਿੱਚ ਲੇਬਰ ਪਾਰਟੀ ਨੂੰ ਦਿੱਤੇ ਗਏ ਦਾਨ ਦੀ ਜਾਂਚ ਤੋਂ ਬਾਅਦ ਕੱਲ੍ਹ ਇਹ ਦੋਸ਼ ਲਗਾਏ ਸਨ। ਹਰੇਕ ਦੋਸ਼ੀ ‘ਤੇ ਲਗਭਗ 28 ਮਾਰਚ, 2017 ਨੂੰ ਲੇਬਰ ਪਾਰਟੀ ਦੇ ਲਈ ਘੱਟੋ ਘੱਟ $34,840 ਦੇ ਦਾਨ ‘ਤੇ ਧੋਖਾਧੜੀ ਦੁਆਰਾ ਪ੍ਰਾਪਤ ਕਰਨ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਐੱਸਐਫਓ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਨੇ ਪਾਰਟੀ ਡੋਨੇਸ਼ਨ ਦੀ ਸਾਲਾਨਾ ਰਿਟਰਨ ਵਿੱਚ ਦਾਨ ਕਰਨ ਵਾਲੇ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਸੀ।
ਗਰੁੱਪ ‘ਤੇ ਦੋਸ਼ ਲਾਇਆ ਗਿਆ ਹੈ ਕਿ ‘ਧੋਖਾਧੜੀ ਵਾਲਾ ਯੰਤਰ, ਚਾਲ ਜਾਂ ਚਾਲਬਾਜ਼ੀ’ ਅਪਣਾਉਣ ਦਾ ਦੋਸ਼ ਹੈ, ਜਿੱਥੇ ਚੰਦਾ ਦੇਣ ਤੋਂ ਪਹਿਲਾਂ ਇੱਕ ਵਿਚੋਲਗੀ ਵਾਲੇ ਖਾਤੇ ਰਾਹੀਂ ਦਾਨ ਦਿੱਤਾ ਜਾਂਦਾ ਸੀ ਅਤੇ ਲੇਬਰ ਪਾਰਟੀ ਦੁਆਰਾ ਇਸ ਨੂੰ ਬਰਕਰਾਰ ਰੱਖਿਆ ਜਾਂਦਾ ਸੀ। ਅਦਾਲਤ ਦੇ ਕਾਗ਼ਜ਼ਾਤ ਇਹ ਵੀ ਦੋਸ਼ ਲਗਾਉਂਦੇ ਹਨ ਕਿ ਗਰੁੱਪ ਨੇ ਦਾਨ ਕਰਨ ਵਾਲੇ ਦੀ ਰਕਮ ਅਤੇ ਪਛਾਣ ਛੁਪਾਉਣ ਲਈ $15,000 ਤੋਂ ਘੱਟ ਦੀ ਰਕਮ ਦੇ ਪੰਜ ਦਾਨ ਦੇ ‘ਭੁਲੇਖੇ ਪੈਦਾ ਕਰਨ’ ਲਈ ਪੰਜ ਨਾਮ ਪ੍ਰਦਾਨ ਕੀਤੇ ਹਨ। 6 ਦੋਸ਼ੀਆਂ ‘ਤੇ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਹ ‘ਕਿਸੇ ਵੀ ਜਨਤਕ ਪੜਤਾਲ ਤੋਂ ਆਜ਼ਾਦੀ’ ਦੀ ਇਜਾਜ਼ਤ ਦੇ ਕੇ ਗ਼ੈਰ-ਕਾਨੂੰਨੀ ਢੰਗ ਨਾਲ ਸਹੀ ਦਾਨੀ ਨੂੰ ਲਾਭ ਪ੍ਰਾਪਤ ਕਰਦੇ ਹਨ। ਇਸ ਗਰੁੱਪ ਨੇ ਪਹਿਲੀ ਵਾਰ 24 ਮਈ ਨੂੰ ਅਦਾਲਤ ਵਿੱਚ ਪੇਸ਼ ਹੋਣ ਹੈ।
ਲੇਬਰ ਪਾਰਟੀ ਦੇ ਜਨਰਲ ਸਕੱਤਰ ਰੌਬ ਸੈਲਮੰਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੇਬਰ ਪਾਰਟੀ ਨੇ ਕਾਨੂੰਨ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਕੋਈ ਸੁਪਰਸੈਸ਼ਨ ਆਰਡਰਸ ਨਹੀਂ ਮੰਗੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਇਹ ਮਾਮਲਾ ਅਦਾਲਤਾਂ ‘ਚ ਹੈ, ਅਸੀਂ ਕੋਈ ਹੋਰ ਟਿੱਪਣੀ ਨਹੀਂ ਕਰਾਂਗੇ।
ਐੱਸਐਫਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਚਾਓ ਪੱਖ ਨੇਮ ਸੁਪਰਸੈਸ਼ਨ ਦੇ ਹੱਕਦਾਰ ਹਨ ਅਤੇ ਵਿੱਤੀ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਭਾਗ ਕਿਸੇ ਵੀ ਮੁਲਜ਼ਮ ਦਾ ਨਾਮ ਉਦੋਂ ਤੱਕ ਨਹੀਂ ਲਵੇਗਾ ਜਦ ਤੱਕ ਕਿ ਕੋਈ ਨੇਮ ਸੁਪਰਸੈਸ਼ਨ ਦੇ ਮਸਲੇ ਹੱਲ ਨਹੀਂ ਹੋ ਜਾਂਦਾ। ਹਾਲਾਂਕਿ, ਅਸੀਂ ਨੋਟ ਕਰਦੇ ਹਾਂ ਕਿ ਬਚਾਅ ਪੱਖ ਵਿੱਚੋਂ ਕੋਈ ਵੀ ਸੰਸਦ ਮੈਂਬਰ ਨਹੀਂ ਹੈ ਅਤੇ ਨਾ ਹੀ ਲੇਬਰ ਪਾਰਟੀ ਦੇ ਮੌਜੂਦਾ ਜਾਂ ਸਾਬਕਾ ਅਧਿਕਾਰੀ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਲੀਡਰ ਜੈਸਿੰਡਾ ਆਰਡਰਨ ਨੇ ਦਾਅਵਾ ਕੀਤਾ ਕਿ ਰਾਜਨੀਤਿਕ ਪਾਰਟੀ ਦੇ ਡੋਨੇਸ਼ਨ ਲਈ ਕਈ ਐੱਸਐਫਓ ਪੜਤਾਲਾਂ ਇਸ ਗੱਲ ਦਾ ਸੰਕੇਤ ਹੈ ਕਿ ਮੌਜੂਦਾ ਸਿਸਟਮ ਕੰਮ ਨਹੀਂ ਕਰ ਰਿਹਾ। ਉਨ੍ਹਾਂ ਕਿਹਾ “ਚਲੋ ਇਸ ਬਾਰੇ ਕੁੱਝ ਕਰੀਏ”, “ਇਸ ਲਈ ਆਓ ਅਸੀਂ ਕਾਨੂੰਨ ਨੂੰ ਵੇਖੀਏ”।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਦੀਆਂ ਚਾਰ ਰਾਜਨੀਤਿਕ ਪਾਰਟੀਆਂ ਨੂੰ ਦਾਨ ਪ੍ਰਾਪਤ ਹੋਇਆ ਹੈ, ਜਿਨ੍ਹਾਂ ਦੀ ਜਾਂ ਜਾਂਚ ਕੀਤੀ ਗਈ ਹੈ ਜਾਂ ਐੱਸਐਫਓ ਨੇ ਪੁੱਛਗਿੱਛ ਕੀਤੀ ਹੈ। ਉਹ ਚਾਰ ਪਾਰਟੀਆਂ ਲੇਬਰ, ਨੈਸ਼ਨਲ, ਐਨਜ਼ੈੱਡ ਫ਼ਸਟ ਫਾਊਂਡੇਸ਼ਨ ਅਤੇ ਮਾਓਰੀ ਪਾਰਟੀ ਹਨ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਇਹ ਰਾਜਨੀਤਿਕ ਵਿਵਸਥਾ ਵਿੱਚ ਸਾਨੂੰ ਸੰਦੇਸ਼ ਦਿੰਦਾ ਹੈ ਕਿ ਸਾਨੂੰ ਆਪਣੀ ਹਕੂਮਤ ਦੇ ਕੰਮ ਕਰਨ ਦੇ ਢੰਗ ਨੂੰ ਵੇਖਣਾ ਚਾਹੀਦਾ ਹੈ। ਸਪੱਸ਼ਟ ਤੌਰ ‘ਤੇ ਸਿਸਟਮ ਇਸ ਵੇਲੇ ਕੰਮ ਨਹੀਂ ਕਰ ਰਿਹਾ ਹੈ, ਇਸ ਲਈ ਆਓ ਇਸ ਬਾਰੇ ਕੁੱਝ ਕਰੀਏ।
ਜ਼ਿਕਰਯੋਗ ਹੈ ਕਿ ਸਾਲ 2019 ਦੇ ਅਖੀਰ ਵਿੱਚ ਸਰਕਾਰ ਨੇ ਕਿਹਾ ਸੀ ਕਿ ਉਹ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਵਿਦੇਸ਼ੀ ਚੰਦੇ ‘ਤੇ ਪਾਬੰਦੀ ਲਗਾਏਗੀ ਅਤੇ ਬਾਅਦ ਵਿੱਚ ਇਸ ਪ੍ਰਕਿਰਿਆ ਨੂੰ ਗ਼ੈਰ ਕਾਨੂੰਨੀ ਦੱਸਦਿਆਂ ਇੱਕ ਕਾਨੂੰਨ ਪਾਸ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਦਾਨ ਕਾਨੂੰਨ ਵਿੱਚ ਸੁਧਾਰਾਂ ਲਈ ਅੱਗੇ ਤੋਂ ਵੀ ਮੰਗ ਕੀਤੀ ਗਈ।