ਕੋਵਿਡ -19: ਨਿਊਜ਼ੀਲੈਂਡ ‘ਚ 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ, 4 ਸ਼ਹਿਰਾਂ ਦੇ ਵੇਸਟਵਾਟਰ ‘ਚ ਮਿਲੇ ਕਮਜ਼ੋਰ ਪਾਜ਼ੇਟਿਵ ਨਤੀਜੇ

ਵੈਲਿੰਗਟਨ, 20 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ 1 ਨਵਾਂ ਕੇਸ ਸਾਹਮਣੇ ਆਇਆ ਹੈ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ 1 ਨਵਾਂ ਕੇਸ ਭਾਰਤ ਤੋਂ 14 ਮਈ ਨੂੰ ਵਾਪਸ ਆਏ ਵਿਅਕਤੀ ਦਾ ਹੈ। ਜੋ ਕਤਰ ਦੇ ਰਸਤੇ ਨਿਊਜ਼ੀਲੈਂਡ ਪੁੱਜਾ ਸੀ। ਇਨ੍ਹਾਂ ਦਾ ਪਹਿਲੇ ਦਿਨ ਦਾ ਰੁਟੀਨ ਟੈੱਸਟ ਪਾਜ਼ੇਟਿਵ ਆਇਆ।
ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਕੋਵਿਡ -19 ਵਾਇਰਸ ਦੇ ਨਿਸ਼ਾਨ ਹੁਣ ਚਾਰ ਸ਼ਹਿਰਾਂ: ਵੈਲਿੰਗਟਨ, ਕ੍ਰਾਈਸਟਚਰਚ, ਰੋਟਰੂਆ ਅਤੇ ਕੂਵੀਨਸਟਾਊਨ ਦੇ ਗੰਦੇ ਪਾਣੀ (Wastewater) ਦੇ ਸਿੰਮਟਮ ਲੱਭੇ ਗਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਗੰਦੇ ਪਾਣੀ ਦੇ ਟੈੱਸਟਾਂ ਨੇ ਹਾਲ ਹੀ ਵਿੱਚ ਵੈਲਿੰਗਟਨ, ਕ੍ਰਾਈਸਟਚਰਚ, ਰੋਟਰੂਆ ਅਤੇ ਕੂਵੀਨਸਟਾਊਨ ਵਿੱਚ ਕਮਜ਼ੋਰ ਪਾਜ਼ੇਟਿਵ ਨਤੀਜੇ ਲੱਭੇ ਹਨ। ਇਸ ਤੋਂ ਬਾਅਦ ਵੀ ਜਾਂਚ ਕੀਤੀ ਗਈ ਜਿਸ ‘ਚ ਕਕੂਵੀਨਸਟਾਊਨ ਅਤੇ ਵੈਲਿੰਗਟਨ ਦੇ ਨਕਾਰਾਤਮਿਕ ਨਤੀਜੇ ਵਾਪਸ ਆਏ, ਜਦੋਂ ਕਿ ਕ੍ਰਾਈਸਟਚਰਚ ਅਤੇ ਰੋਟਰੂਆ ਵਿੱਚ ਅਗਲੇਰੀ ਜਾਂਚ ਚੱਲ ਰਹੀ ਹੈ। ਮੰਤਰਾਲੇ ਨੇ ਕਿਹਾ ਕਿ ਗੰਦੇ ਪਾਣੀ ਵਿੱਚ ਕੋਵਿਡ -19 ਤੋਂ ਲਾਗ ਦਾ ਕੋਈ ਖ਼ਤਰਾ ਨਹੀਂ ਹੈ।
ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਗੰਦੇ ਪਾਣੀ ਦੀ ਜਾਂਚ ਕੋਵਿਡ ਦੇ ਵਿਰੁੱਧ ਲੜਾਈ ਵਿੱਚ ਮੁੱਢਲੀ ਚੇਤਾਵਨੀ ਪ੍ਰਣਾਲੀ ਵਜੋਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ, “ਜਦੋਂ ਗੰਦੇ ਪਾਣੀ ਦੀ ਜਾਂਚ ਕਮਜ਼ੋਰ ਸਕਾਰਾਤਮਿਕ ਵਾਪਸੀ ਕਰਦੀ ਹੈ, ਇਹ ਲਾਜ਼ਮੀ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਜੇ ਕੋਈ ਵੀ ਵਿਅਕਤੀ ਕੋਵਿਡ -19 ਦੇ ਲੱਛਣਾਂ ਦੇ ਨਾਲ ਪ੍ਰਭਾਵਿਤ ਹੈ ਤਾਂ ਘਰ ਵਿੱਚ ਰਹੇ ਅਤੇ ਹੈਲਥ-ਲਾਈਨ (0800 358 5453) ਨੂੰ ਤੁਰੰਤ ਟੈੱਸਟ ਕਰਵਾਉਣ ਬਾਰੇ ਕਾਲ ਕਰੇ। ਸਾਡੀ ਕਮਿਊਨਿਟੀ ‘ਚ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਕੋਵਿਡ -19 ਦੇ ਕਿਸੇ ਵੀ ਕੇਸ ਦਾ ਜਲਦੀ ਪਤਾ ਲਗਾਉਣ ਦੀ ਜ਼ਰੂਰਤ ਹੈ। ਇਹ ਖ਼ਾਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਸਰਦੀਆਂ ਕਰਕੇ ਕਿਸੇ ਨੂੰ ਵੀ ਸਰਦੀਆਂ ਦੀ ਆਮ ਖੰਘ ਅਤੇ ਜ਼ੁਕਾਮ ਹੋ ਸਕਦਾ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,659 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 24 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2609 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।