ਕੋਵਿਡ -19: ਨਿਊਜ਼ੀਲੈਂਡ ‘ਚ 4 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ

ਵੈਲਿੰਗਟਨ, 24 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ 4 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ ਆਏ 4 ਨਵੇਂ ਕੇਸ ਭਾਰਤ ਤੋਂ ਕਤਰ ਦੇ ਰਸਤੇ ਨਿਊਜ਼ੀਲੈਂਡ ਵਾਪਸ ਆਏ ਵਿਅਕਤੀਆਂ ਦੇ ਹਨ। ਇਹ 22 ਮਈ ਨੂੰ ਇੱਥੇ ਪੁੱਜੇ ਅਤੇ ਜ਼ੀਰੋ ਦਿਨ ਦੇ ਰੁਟੀਨ ਟੈੱਸਟ ‘ਚ ਪਾਜ਼ੇਟਿਵ ਆਏ ਹਨ। ਇਹ ਸਾਰੇ ਆਕਲੈਂਡ ਵਿਖੇ ਕੁਆਰੰਟੀਨ ਸਹੂਲਤ ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਚਾਰ ਕੇਸਾਂ ਵਿੱਚੋਂ ਤਿੰਨ ਇੱਕੋ ਬੱਬਲ ਦੇ ਹਨ। ਹੁਣ ਨਿਊਜ਼ੀਲੈਂਡ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 24 ਹੈ। ਜਦੋਂ ਕਿ ਕੰਨਫ਼ਰਮ ਕੇਸਾਂ ਦੀ ਗਿਣਤੀ 2321 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,668 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 24 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2615 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।