ਵੈਲਿੰਗਟਨ, 25 ਮਈ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਮੈਨੇਜਡ ਆਈਸੋਲੇਸ਼ਨ ‘ਚੋਂ 2 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ ਆਏ 2 ਨਵੇਂ ਕੇਸ ਜਪਾਨ ਤੋਂ ਨਿਊਜ਼ੀਲੈਂਡ ਵਾਪਸ ਆਏ ਵਿਅਕਤੀਆਂ ਦੇ ਹਨ। ਹੁਣ ਨਿਊਜ਼ੀਲੈਂਡ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 22 ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਜਿਹੜੇ ਕੀਵੀਜ਼ 11 ਮਈ ਤੋਂ ਮੈਲਬਾਰਨ ਗਏ ਹਨ, ਨੂੰ ਸ਼ਹਿਰ ਦੇ 5ਵੇਂ ਕਮਿਊਨਿਟੀ ਕੇਸ ਤੋਂ ਬਾਅਦ ਕੋਵਿਡ ਦੇ ਲੱਛਣਾਂ ਦੀ ਨਿਗਰਾਨੀ ਕਰਨ ਲਈ ਕਿਹਾ ਜਾ ਰਿਹਾ ਹੈ। ਅਧਿਕਾਰੀ ਮੈਲਬਾਰਨ ਵਿਚਲੀ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਆਸਟਰੇਲੀਆਈ ਸਿਹਤ ਅਧਿਕਾਰੀਆਂ ਨਾਲ ਨੇੜਲੇ ਸੰਪਰਕ ਵਿੱਚ ਹਨ। ਰਾਤੋ-ਰਾਤ ਮੈਲਬਾਰਨ ਦਾ 60 ਸਾਲਾ ਦਾ ਇੱਕ ਵਿਅਕਤੀ ਕੋਰੋਨਾ ਦੀ ਲਾਗ ਦਾ ਸੰਕਰਮਣ ਕਰਨ ਵਾਲਾ ਕਮਿਊਨਿਟੀ ਦਾ ਪੰਜਵਾਂ ਵਿਅਕਤੀ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਮੈਲਬਾਰਨ ਵਿੱਚ ਨਵੀਂ ਪਾਬੰਦੀਆਂ ਨੂੰ ਅੱਜ ਰਾਤ ਨੂੰ ਪੇਸ਼ ਕੀਤਾ ਜਾਵੇਗਾ ਕਿਉਂਕਿ ਵਿਕਟੋਰੀਆ ਦਾ ਨਵਾਂ ਕੋਵਿਡ -19 ਕਲੱਸਟਰ ਵਧਦਾ ਜਾ ਰਿਹਾ ਹੈ। ਐਨਜ਼ੈੱਡ ਅਧਿਕਾਰੀਆਂ ਨੇ 11 ਮਈ ਤੋਂ ਮੈਲਬਾਰਨ ਦੌਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਲੱਛਣਾਂ ‘ਤੇ ਨਿਗਰਾਨੀ ਕਰਨ ਲਈ ਕਿਹਾ ਅਤੇ ਜੇ ਲੱਛਣਾਂ ‘ਚ ਕੋਈ ਵਿਕਾਸ ਹੰਦਾ ਹੈ ਤਾਂ ਹੈਲਥਲਾਈਨ ਤੋਂ ਸਲਾਹ ਲਵੇ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,669 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 22 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,621 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੀ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 2 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, ਐਨਜ਼ੈੱਡ...