ਕ੍ਰਾਈਸਟਚਰਚ ‘ਚ 3.9 ਤੀਬਰਤਾ ਵਾਲੇ ਭੂਚਾਲ ਦੇ ਝਟਕੇ

ਕ੍ਰਾਈਸਟਚਰਚ, 2 ਜੂਨ – ਅੱਜ ਦੁਪਹਿਰ 3.9 ਮਾਪ ਦੇ ਭੂਚਾਲ ਨੇ ਕੈਂਟਰਬਰੀ ਨੂੰ ਹਿਲਾ ਕੇ ਰੱਖ ਦਿੱਤਾ। ਇਹ ਕੇਂਦਰੀ ਸ਼ਹਿਰ ਕ੍ਰਾਈਸਟਚਰਚ ਦੇ ਦੱਖਣੀ-ਪੱਛਮ ਦੇ ਹਲਸਵੈਲ ਜੰਕਸ਼ਨ ਆਰਡੀ ਦੇ ਨੇੜੇ ਕੇਂਦਰਿਤ ਸੀ ਅਤੇ ਸ਼ੁਰੂਆਤ ਵਿੱਚ ਇਸ ਨੂੰ 3 ਕਿੱਲੋਮੀਟਰ ਡੂੰਘਾ ਦੱਸਿਆ ਗਿਆ ਸੀ, ਪਰੰਤੂ ਇਸ ਤੋਂ ਬਾਅਦ ਇਹ 7 ਕਿੱਲੋਮੀਟਰ ਡੂੰਘਾ ਦੱਸਿਆ ਗਿਆ ਹੈ। ਭੂਚਾਲ ਦੁਪਹਿਰ 1.50 ਵਜੇ ਆਇਆ।
ਜਿਓਨੈੱਟ ਦੇ ਅਨੁਸਾਰ ਇਸ ਨੂੰ ਆਕਲੈਂਡ ਤੱਕ ਮਹਿਸੂਸ ਕੀਤਾ ਗਿਆ ਹੈ। ਖ਼ਬਰਾਂ ਮੁਤਾਬਿਕ 10,000 ਤੋਂ ਵੱਧ ਲੋਕਾਂ ਨੇ ਭੂਚਾਲ ਨੂੰ ਮਹਿਸੂਸ ਕੀਤੀ ਹੈ, ਜ਼ਿਆਦਾਤਰ ਲੋਕਾਂ ਨੇ ਹਲਕੇ ਅਤੇ ਦਰਮਿਆਨੇ ਝਟਕਿਆਂ ਮਹਿਸੂਸ ਕੀਤੇ।